ਏਥੇ ਸਕੂਲਾਂ ਅਤੇ ਦਫਤਰਾਂ ਨੂੰ ਬੰਦ ਰੱਖਣ ਦਾ ਹੋਇਆ ਐਲਾਨ

Uncategorized

ਪਿਛਲੇ ਸਾਲ ਸ਼ੁਰੂ ਹੋਏ ਕੋਰੋਨਾ ਦੇ ਕਾਰਨ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੀ ਗਿਆ ਸੀ ਅਤੇ ਜਿਸ ਕਾਰਨ ਲੋਕਾਂ ਆਪਣੇ ਬਚਾਅ ਲਈ ਆਪਣੇ ਘਰਾਂ ਦੇ ਅੰਦਰ ਰਹਿਣਾ ਪਿਆ ਸੀ। ਜਿਸ ਸੱਭ ਦੇ ਚਲਦੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਸਰਕਾਰ ਵਲੋਂ

ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਉੱਥੇ ਹੀ ਬਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦਾ ਫੈਂਸਲਾ ਕੀਤਾ ਗਿਆ ਸੀ ਤੇ ਆਨਲਾਈਨ ਪੜ੍ਹਾਈ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਏਨਾ ਸਮਾਂ ਬਚਿਆਂ ਨੇ ਆਪਣੀ ਪੜ੍ਹਾਈ ਆਨਲਾਈਨ ਹੀ ਜਾਰੀ ਕੀਤੀ। ਜਿਸ ਦੇ ਚਲਦੇ ਬਚਿਆ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ

ਵੀ ਸਾਹਮਣਾ ਕਰਨਾ ਪਿਆ। ਜਿੱਥੇ ਹੁਣ ਕੋਰੋਨਾ ਵਿੱਚ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਓਥੇ ਹੀ ਹੁਣ ਅਏ ਦਿਨ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਜਿਸ ਬਾਰੇ ਤਾਂ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ। ਜਿਸ ਦਾ ਨਤੀਜਾ ਵੀ ਖਾਸ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਦੱਸ ਦੇਈਏ ਕਿ ਹੁਣ ਸਕੂਲਾਂ ਨੂੰ 29 ਤਰੀਕ ਤੱਕ ਬੰਦ ਰੱਖਣ ਦਾ ਫੈਂਸਲਾ ਸਾਹਮਣੇ

ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜਿੱਥੇ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਵਾਧੇ ਨੂੰ ਦੇਖਦੇ ਹੋਏ ਬੱਚਿਆਂ ਦੀ ਸੁਰੱਖਿਆ ਲਈ ਸਰਕਾਰ ਵਲੋਂ ਫੈਂਸਲਾ ਲੈਂਦੇ ਹੋਏ ਸਕੂਲਾਂ ਨੂੰ 13 ਨਵੰਬਰ ਤੱਕ ਬੰਦ ਕੀਤਾ ਗਿਆ ਸੀ ਕਾਫੀ ਦਫਤਰਾਂ ਦੇ ਸਮੇਤ ਅਤੇ ਨਿਰਮਾਣ ਅਧੀਨ ਹੋਣ ਵਾਲੇ ਕੰਮ ਨੂੰ ਵੀ ਬੰਦ ਰਖਿਆ ਜਾ ਰਿਹਾ ਹੈ। ਪਰੰਤੂ ਹੁਣ ਸਰਕਾਰ ਵੱਲੋਂ ਇੱਕ ਵਾਰ ਫੇਰ ਤੋ ਆਪਣਾ ਫੈਂਸਲਾ ਬਦਲ ਦਿੱਤਾ ਗਿਆ ਹੈ ਤੇ ਹੁਣ ਇਹਨਾਂ ਨੂੰ 29 ਤਰੀਕ ਤੱਕ ਬੰਦ ਰੱਖਣ ਦਾ ਫੈਂਸਲਾ ਕੀਤਾ ਗਿਆ ਹੈ।

Leave a Reply

Your email address will not be published.