ਹੁਣੇ ਹੁਣੇ ਆਈ ਭਾਜਪਾ ਨਾਲ ਜੁੜੀ ਵੱਡੀ ਖਬਰ

Uncategorized

ਚੋਣਾਂ ਵਿੱਚ ਹਾਰ ਤੋ ਬਾਅਦ ਹਿਮਾਚਲ ਭਾਜਪਾ ਵਿੱਚ ਸਿਆਸੀ ਹਲ ਚਲ ਸ਼ੁਰੂ ਹੋ ਚੁੱਕੀ ਹੈ। ਪਾਰਟੀ ਵਿਚ ਵੱਡੀ ਫੁੱਟ ਪੈ ਗਈਆਂ ਹਨ। ਹੁਣ ਭਾਜਪਾ ਦੇ ਲੀਡਰਾਂ ਦਾ ਜੌ ਪਾਰਟੀ ਛੱਡਣ ਦਾ ਸਿਲਸਿਲਾ ਹੈ, ਉਹ ਵੀ ਸ਼ੁਰੂ ਹੋ ਚੁੱਕਿਆ ਹੈ। ਹਿਮਾਚਲ ਵਿਚ ਹੁਣ ਭਾਜਪਾ ਨੂੰ

ਇੱਕ ਵੱਡਾ ਝੱਟਕਾ ਲਗਿਆ ਹੈ। ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਉੱਪ ਅਧਿਅਕਸ਼ ਅਤੇ ਵਰਿਸ਼ਟ ਨੇਤਾ ਕਰਪਾਲ ਪਰਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਅਸਤੀਫਾ ਦੇਣ ਦੇ ਨਾਲ ਨਾਲ ਪਾਰਟੀ ਉਤੇ ਕਈ ਵੱਡੇ ਆ-ਰੋ-ਪ ਵੀ ਲਗਾ ਦਿੱਤੇ ਹਨ। ਉਹਨਾਂ ਨੇ ਇੱਕ ਫੇਸਬੁੱਕ ਪੋਸਟ ਵੀ ਸ਼ੇਅਰ ਕੀਤੀ ਜਿਸ ਵਿਚ ਓਹਨਾਂ ਨੇ ਭਾਜਪਾ ਦੀ ਕਾਫੀ ਕਿਰਕਿਰੀ ਕੀਤੀ ਅਤੇ ਦਸਿਆ ਗਏ ਕਿ

ਕਿਸ ਤਰ੍ਹਾਂ ਭਾਜਪਾ ਵਿੱਚ ਤਾਨਾਸ਼ਾਹੀ ਚੱਲ ਰਹੀ ਹੈ। ਕਿਸ ਤਰ੍ਹਾ ਪਾਰਟੀ ਦੇ ਅੰਦਰ ਲੋਕਾਂ ਨੂੰ ਦਬਾ ਕੇ ਰਖਿਆ ਜਾਂਦਾ ਹੈ। ਕਿਸ ਤਰ੍ਹਾਂ ਲੋਕਾਂ ਨੂੰ ਤੰਗ ਕੀਤਾ ਜਾਂਦਾ ਹੈ। ਜਿਹਨਾਂ ਕਾਰਨਾਂ ਕਰਕੇ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ। ਹਾਲਾਂਕਿ ਪਰਮਾਰ ਦੇ ਅਸਤੀਫਾ ਸੇਨ ਉਤੇ ਇਹ ਕਿਹਾ ਜਾ ਰਿਹਾ ਸੀ ਕਿ ਉਹ ਟਿਕਟ ਨਾ ਮਿਲਣ ਕਰਕੇ ਨਰਾਜ ਸਨ। ਇਸ ਲਈ ਉਹਨਾਂ ਨੇ ਪਾਰਟੀ ਨੂੰ ਛੱਡ ਦਿੱਤਾ।

ਪਰੰਤੂ ਕ੍ਰਪਾਲ ਪਰਮਾਰ ਨੇ ਇਹਨਾਂ ਸਾਰੇ ਸਵਾਲਾਂ ਨੂੰ ਗਲਤ ਠਹਿਰਾ ਦਿੱਤਾ ਆਪਣੀ ਇਸ ਫੇਸਬੁੱਕ ਪੋਸਟ ਦੇ ਨਾਲ। ਉਹਨਾਂ ਨੇ ਆਪਣੀ ਪੋਸਟ ਵਿੱਚ ਸਾਰੀ ਸਚਾਈ ਅਤੇ ਹਲਾਤ ਨੂੰ ਬਿਆਨ ਕੀਤਾ। ਉਹਨਾਂ ਨੇ ਪਾਰਟੀ ਦੇ ਸੂਬਾ ਅਧਿਅਕਸ਼ ਸੁਰੇਸ਼ ਕਸ਼ਯਪ ਨੂੰ ਸੰਬੋਧਿਤ ਆਪਣਾ ਅਸਤੀਫਾ ਫੇਸਬੁੱਕ ਉਤੇ ਪੋਸਟ ਕਰਕੇ ਦਿੱਤਾ। ਜਿਸ ਵਿਚ ਉਹਨਾਂ ਨੇ ਕਿਹਾ ਕਿ ਮੈ ਕ੍ਰਪਾਲ ਪਰਮਾਰ ਉਪ ਅਧਿਅਕਸ਼ ਹਿਮਾਚਲ ਭਾਜਪਾ ਪਾਰਟੀ ਤੋਂ ਆਪਣਾ ਅਸਤੀਫਾ ਭੇਜ ਰਿਹਾ ਹਾਂ। ਕਿਰਪਾ ਕਰਕੇ ਇਸ ਨੂੰ ਸਵੀਕਾਰ ਕੀਤਾ ਜਾਵੇ। ਮੈ ਵੱਖ ਪਤਰਾਂ ਵਿੱਚ

ਇਸਦਾ ਕਾਰਨ ਦਸਾਂਗਾ। ਪਰਮਾਰ ਦਾ ਕਹਿਣਾ ਹੈ ਕਿ ਟਿਕਟ ਨਾ ਮਿਲਣ ਦੀ ਨਰਾਜਗੀ ਦੇ ਕਾਰਨ ਉਹਨਾਂ ਨੇ ਇਹ ਅਸਤੀਫਾ ਨਹੀਂ ਦਿੱਤਾ ਹੈ। ਇਹ ਜੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ, ਉਹਨਾਂ ਦਾ ਅਸਤੀਫਾ ਦੇਣ ਦਾ ਤਰੀਕਾ ਹੈ ਉਸਨੂੰ ਟਿਕਟ ਦੀ ਨਰਾਜਗੀ ਦੇ ਨਾਲ ਜੋੜਨਾ ਸਹੀ ਨਹੀਂ ਹੋਵੇਗਾ। ਪਰਮਾਰ ਨੇ ਦਸਿਆ ਹੈ ਕਿ ਪਿਛਲੇ 4 ਸਾਲਾਂ ਤੋਂ ਲਗਾਤਾਰ ਭਾਜਪਾ ਵਿੱਚ ਉਹਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਸੀ। ਉਹ ਹੁਣ ਹੋਰ ਇਸ ਚੀਜ ਨੂੰ ਜਾਰੀ ਨਹੀਂ ਰੱਖ ਸਕਦੇ। ਪਰਮਾਰ ਨੇ ਕਿਹਾ ਕਿ ਪਾਰਟੀ ਦੀ ਹਿਮਾਚਲ ਇਕਾਈ ਵਿਚ ਤਾਨਾਸ਼ਾਹੀ ਚੱਲ ਰਹੀ ਹੈ।

Leave a Reply

Your email address will not be published.