ਇਸ ਸਮੇਂ ਦੀ ਵੱਡੀ ਖਬਰ ਮੌਸਮ ਵਿਭਾਗ ਵੱਲੋਂ ਨਿਕਲ ਕੇ ਸਾਹਮਣੇ ਆਈ ਹੈ। ਮੌਸਮ ਦਾ ਹਰ ਖੇਤਰ ਵਿੱਚ ਹੀ ਇੱਕ ਵੱਡਾ ਰੋਲ ਹੁੰਦਾ ਹੈ। ਕਿਉੰਕਿ ਕਿਸਾਨਾਂ ਦੀ ਕਿਸਾਨੀ ਤੋ ਲੈਕੇ ਲੋਕਾਂ ਦੀ ਆਵਾ ਜਾਈ ਅਤੇ ਖਾਣ ਪੀਣ ਵਾਲੀਆਂ ਚੀਜਾਂ ਸੱਭ ਕੁੱਛ ਮੌਸਮ ਤੇ ਹੀ ਨਿਰਭਰ ਕਰਦਾ ਹੈ। ਜੇਕਰ ਮੌਸਮ ਲੋਕਾਂ ਦਾ ਸਾਥ

ਦਿੰਦਾ ਰਹੇ ਤਾਂ ਖਾਸ ਕਰਕੇ ਕਿਸਾਨਾਂ ਨੂੰ ਬਹੁਤ ਹੀ ਜਿਆਦਾ ਲਾਭ ਹੁੰਦਾ ਹੈ ਕਿਉੰਕਿ ਖਰਾਬ ਮੌਸਮ ਨਾਲ ਫ਼ਸਲ ਵੀ ਖਰਾਬ ਹੋ ਜਾਂਦੀ ਹੈ ਤੇ ਜੇਕਰ ਮੌਸਮ ਸਹੀ ਰਹੇ ਤਾਂ ਓਹੀ ਫ਼ਸਲ ਦੁੱਗਣੀ ਹੋ ਕੇ ਨਿਕਲਦੀ ਹੈ। ਖਰਾਬ ਮੌਸਮ ਦੇ ਕਾਰਨ ਬਹੁਤ ਲੋਕਾਂ ਦਾ ਆਰਥਿਕ ਅਤੇ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ।ਹੁਣ ਮੌਸਮ ਵਿਭਾਗ ਵੱਲੋਂ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦੇਈਏ ਕਿ ਮੌਸਮ ਵਿਭਾਗ imd ਨੇ ਕਿਹਾ ਕਿ

ਅਗਲੇ ਦੋ ਦਿਨ ਤੱਕ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿਚ ਸੀਤ ਲਹਿਰ ਵਰਗੇ ਹਲਾਤ ਪੈਦਾ ਹੋ ਸਕਦੇ ਹਨ। ਦੱਸ ਦੇਈਏ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੀ ਦਿਨਾਂ ਵਿਚ ਇਹਨਾਂ ਰਾਜਾਂ ਵਿਚ ਤਾਪਮਾਨ ਘਟੋ ਘਟ 10 ਡਿਗਰੀ ਸੈਲਸੀਅਸ ਤੋ ਹੇਠਾਂ ਰਹਿ ਸਕਦਾ ਹੈ ਅਤੇ ਆਮ ਤਾਪਮਾਨ 4.5 ਡਿਗਰੀ ਹੇਠਾਂ ਆ ਸਕਦਾ ਹੈ। ਜਦੋਂ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 4 ਡਿਗਰੀ ਸੈਲਸੀਅਸ ਤੋ ਹੇਠਾਂ ਆ ਜਾਂਦਾ ਹੈ ਤਾਂ ਇਸ ਨੂੰ ਸੀਤ ਲਹਿਰ ਵਰਗੀ ਸਥਿਤੀ ਕਿਹਾ

ਜਾਂਦਾ ਹੈ। ਦੱਸ ਦੇਈਏ ਕਿ ਅਗਲੇ ਇੱਕ ਹਫਤੇ ਤੱਕ ਪਛਮੀ ਹਿਮਾਲੀਅਨ ਖੇਤਰਾਂ ਵਿਚ ਕੋਈ ਵੀ ਵੱਡੀ ਪਛਮੀ ਹਰਕਤ ਦਾ ਅਸਰ ਨਹੀਂ ਪਵੇਗਾ। ਜਿਸ ਕਾਰਨ ਉਤਰ ਪਛਮ ਦਿਸ਼ਾ ਤੋਂ ਠੰਡੀਆਂ ਹਵਾਵਾਂ ਬਿਨ੍ਹਾ ਕਿਸੇ ਰੁਕਾਵਟ ਦੇ ਚਲਦਿਆਂ ਰਹਿਣਗੀਆਂ। ਪੰਜਾਬ ਹਰਿਆਣਾ ਦਿੱਲੀ ਪਛਮੀ ਉਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਮਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਅਗਲੇ 2 ਤੋਂ 4 ਦਿਨਾਂ ਦੌਰਾਨ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ ਅਤੇ ਉਸਦੇ ਨਾਲ ਹੀ ਹਰਿਆਣਾ ਵਿਚ ਸੀਤ ਲਹਿਰ ਦੇ ਆਉਣ ਦੇ ਕਾਰਨ ਹਰਿਆਣਾ ਦੇ ਕੁਛ ਹਿੱਸਿਆਂ ਵਿੱਚ ਸੀਤ ਲਹਿਰ ਪੈਣ ਦੀ ਸੰਭਾਵਨਾ ਦਸੀ ਜਾ ਰਹੀ ਹੈ। ਜਿਸ ਕਾਰਨ ਸਵੇਰ ਤੋਂ ਬਹੁਤ ਹੀ ਜਿਆਦਾ ਠੰਡ ਦੇਖਣ ਨੂੰ ਮਿਲੇਗੀ ਅਤੇ ਨਾਲ ਹੀ ਦਿਨ ਦਾ ਤਾਪਮਾਨ ਵੀ ਆਮ ਦੇ ਨੇੜੇ ਜਾ ਆਮ ਨਾਲੋ ਘਟ ਹੀ ਰਹੇਗਾ।