ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਲੰਬੇ ਸਮੇਂ ਤੋਂ ਬਾਰਡਰਾਂ ਉਤੇ ਬੈਠੇ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ, ਤਿੰਨੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ। ਕਿਸਾਨ ਵੀਰਾਂ ਨੇ ਇਹਨਾਂ ਕਨੂੰਨਾਂ ਨੂੰ ਵਾਪਿਸ ਕਰਵਾਉਣ

ਲਈ ਬਹੁਤ ਹੀ ਜਿਆਦਾ ਸੰਘਰਸ਼ ਕੀਤਾ। ਇਸ ਦੌਰਾਨ ਕਿਸਾਨ ਭਰਾਵਾਂ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕੀਤਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਭਰੋਸਾ ਦਿੱਤਾ ਕਿ ਉਹਨਾਂ ਦੀ ਸਰਕਾਰ ਵੱਲੋਂ ਇਸ ਮਹੀਨੇ ਦੇ ਵਿੱਚ ਇਹ ਖੇਤੀ ਕਨੂੰਨ ਪਾਰਲੀਮੈਂਟ ਵਿੱਚ ਰੱਦ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਨ ਤੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਅਤੇ ਇਸ ਖੁਸ਼ੀ ਵਿਚ ਸਾਰੇ ਹੀ ਦੁਨੀਆਂ ਵਿੱਚ ਦੇਸ਼ਾਂ ਵਿਦੇਸ਼ਾਂ

ਵਿਚ ਜਸ਼ਨ ਮਨਾਇਆ ਗਿਆ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਨੇ ਇਹ ਫੈਂਸਲਾ ਕੀਤਾ ਕਿ ਜਿਨ੍ਹਾਂ ਸਮਾਂ ਇਹਨਾਂ ਤਿੰਨੇ ਖੇਤੀ ਕਨੂੰਨਾਂ ਨੂੰ ਪਾਰਲੀਮੈਂਟ ਵਿੱਚ ਰੱਦ ਨਹੀਂ ਕੀਤਾ ਜਾਂਦਾ ਅਤੇ ਸਰਕਾਰ msp ਤੇ ਕਨੂੰਨ ਨਹੀਂ ਬਣਾਉਂਦੀ, ਓਨਾ ਸਮਾਂ ਕਿਸਾਨੀ ਪ੍ਰਦਰਸ਼ਨ ਜਾਰੀ ਰਹੇਗਾ। ਕਿਸਾਨ ਆਪਣੇ ਘਰਾਂ ਨੂੰ ਵਾਪਿਸ ਨਹੀਂ ਆਉਣਗੇ। ਉਹ ਰਾਜਸਥਾਨ ਦੇ ਗਵਰਨਰ ਕਲਰਾਜ ਮਿਸ਼ਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿਚ ਕਲਰਾਜ ਮਿਸ਼ਰਾ ਨੇ ਕਿਹਾ ਹੈ

ਕਿ ਕਿਸਾਨਾਂ ਨੂੰ ਇਹਨਾਂ ਖੇਤੀ ਕਨੂੰਨਾਂ ਬਾਰੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਇਹ ਕਿਸਾਨਾਂ ਦੇ ਭਲੇ ਲਈ ਹੀ ਖੇਤੀ ਕਨੂੰਨ ਬਣਾਏ ਗਏ ਸਨ। ਪਰੰਤੂ ਕਿਸਾਨ ਨਹੀਂ ਸਮਝੇ ਅਤੇ ਇਹਨਾਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਲਗਾਤਾਰ ਕਰਦੇ ਰਹੇ। ਜਿਸ ਦੇ ਚਲਦੇ ਸਰਕਾਰ ਨੂੰ ਲਗਾ ਕਿ ਇਹਨਾਂ ਕਨੂੰਨਾਂ ਨੂੰ ਫਿਲਹਾਲ ਵਾਪਿਸ ਲੇ ਲੈਣਾ ਚਾਹੀਦਾ ਹੈ। ਇਸ ਕਾਰਨ ਹੁਣ ਸਾਨੂੰ ਕਨੂੰਨ ਵਾਪਿਸ ਲੈਣੇ ਪੈ ਰਹੇ ਹਨ। ਇਸ ਗੱਲ ਤੋਂ ਤੁਸੀ ਸਮਝ ਹੀ ਸਕਦੇ ਹੋ ਕਿ ਕਿਉੰਕਿ ਚੋਣਾਂ ਦਾ ਸਮਾਂ ਨੇੜੇ ਹੈ ਇਸ ਕਾਰਨ ਫਿਲਹਾਲ ਭਾਜਪਾ ਨੇ ਕਨੂੰਨ ਵਾਪਿਸ ਤਾਂ ਲੇ ਲਏ ਹਨ। ਪਰੰਤੂ ਚੋਣਾਂ ਤੋਂ ਬਾਅਦ ਫੇਰ ਤੋ ਲਾਗੂ ਵੀ ਕੀਤਾ ਜਾ ਸਕਦਾ। ਇਸ ਕਾਰਨ ਸਾਡੇ ਕਿਸਾਨ ਭਰਾਵਾਂ ਅਤੇ ਜਥੇਬੰਦੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।