ਪੰਜਾਬ ਕਾਂਗਰਸ ਸਰਕਾਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਾਫੀ ਕੁਛ ਚੱਲ ਰਿਹਾ ਹੈ। ਪਿਛਲੇ ਕੁਛ ਸਮੇਂ ਤੋਂ ਤਾਂ ਕਾਫੀ ਜਿਆਦਾ ਹਲ ਚਲ ਦੇਖਣ ਨੂੰ ਮਿਲੀ ਹੈ। ਪਰੰਤੂ ਕਿਤੇ ਨਾ ਕਿਤੇ ਜਦੋਂ ਤੋ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਛੱਡੀ ਹੈ ਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਾਇਆ

ਗਿਆ ਹੈ। ਓਦੋਂ ਤੋਂ ਕਾਂਗਰਸ ਦੀ ਸਥਿਤੀ ਕਾਫ਼ੀ ਚੰਗੀ ਨਜਰ ਆ ਰਹੀ ਹੈ। ਜੌ 4.5 ਸਾਲਾਂ ਤੋਂ ਕਾਂਗਰਸ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਿਆ ਸੀ। ਹੁਣ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੁਬਾਰਾ ਬਣਾ ਦਿੱਤਾ ਹੈ। ਇਸ ਸਭ ਦੇ ਚਲਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਹੀ ਆਪਣੇ ਕਿਸੇ ਨਾ ਕਿਸੇ ਬਿਆਨ ਦੇ ਕਾਰਨ ਬਹੁਤ ਹੀ ਚਰਚਾ ਵਿਚ ਰਹਿੰਦੇ ਨੇ। ਪਰੰਤੂ ਦੱਸ ਦੇਈਏ ਕਿ ਇਸ ਵਾਰ ਨਵਜੋਤ ਸਿੰਘ ਸਿੱਧੂ ਨੇ ਨਹੀਂ ਬਲਕਿ ਉਹਨਾਂ ਦੀ ਧੀ

ਰਾਬੀਆ ਸਿੱਧੂ ਨੇ ਕੁਛ ਅਜਿਹਾ ਕੀਤਾ ਹੈ। ਜਿਸਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਦੱਸ ਦੇਈਏ ਕਿ ਰਾਬੀਆ ਸਿੱਧੂ ਦੇ ਇਸ ਕੰਮ ਦੀ ਚਰਚਾ ਬਹੁਤ ਹੀ ਜਿਆਦਾ ਹੋ ਰਹੀ ਹੈ। ਰਾਬੀਆ ਵੈਸੇ ਵੀ ਹੁਣ ਪਿਛਲੇ ਕੁੱਛ ਸਮੇਂ ਤੋਂ ਕਾਫੀ ਸਰਗਰਮ ਹੈ ਤੇ ਹੁਣ ਉਸ ਨੇ ਹੋ ਕੰਮ ਕੀਤਾ ਹੈ, ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੇ ਘਰ ਜੋਂ ਕਿਸਾਨੀ ਪ੍ਰਦਰਸ਼ਨ ਦੇ ਸਮਰਥਨ ਵਿੱਚ ਕਾਲਾ ਝੰਡਾ ਲਗਾਇਆ ਗਿਆ ਸੀ। ਉਸ ਨੂੰ

ਹੁਣ ਉਤਾਰ ਲਿਆ ਗਿਆ ਹੈ। ਦਸਣਯੋਗ ਹੈ ਕਿ ਕਿਸਾਨੀ ਪ੍ਰਦਰਸ਼ਨ ਦੇ ਹੱਕ ਵਿੱਚ ਕਾਲਾ ਝੰਡਾ ਲਗਾ ਕੇ ਰੋਸ ਵਜੋਂ ਦਿਨ ਨੂੰ ਮਨਾਉਣ ਲਈ ਅਜਿਹਾ ਕੀਤਾ ਗਿਆ ਸੀ। ਪਰੰਤੂ ਹੁਣ ਇਹ ਕਾਲਾ ਝੰਡਾ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਨੇ ਆਪਣੀ ਘਰ ਦੀ ਛੱਤ ਤੋਂ ਉਤਾਰ ਲਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਉਤੇ ਜਿੱਥੇ ਸੱਭ ਨੂੰ ਵਧਾਈ ਦਿੱਤੀ ਗਈ। ਓਥੇ ਹੀ ਇੱਕ ਵੱਡਾ ਐਲਾਨ ਵੀ ਕੀਤਾ ਗਿਆ। ਜੌ ਕਿ ਕਿਸਾਨਾਂ ਦੇ ਹੱਕ ਵਿੱਚ ਸੀ। ਇਹ ਐਲਾਨ ਤਿੰਨੇ ਖੇਤੀ ਕਨੂੰਨਾਂ ਨੂੰ ਵਾਪਿਸ ਲੈਣ ਬਾਰੇ ਸੀ। ਇਸ ਐਲਾਨ ਤੋਂ ਬਾਅਦ ਕਿਸਾਨ ਭਰਾਵਾਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ। ਹੁਣ ਰਾਬੀਆ ਨੇ ਖੁਦ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਦਸਿਆ ਕਿ ਉਹਨਾਂ ਦੇ ਪਰਿਵਾਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇਹ ਕਾਲਾ ਝੰਡਾ ਲਗਾਇਆ ਗਿਆ ਸੀ। ਜਿਸ ਨੂੰ ਹੁਣ ਉਤਾਰ ਲਿਆ ਗਿਆ ਹੈ।