ਦੇਖੋ ਹੁਣ ਏਨੀ ਤਰੀਕ ਤੱਕ ਬੰਦ ਰਹਿਣਗੇ ਸਕੂਲ ਕਾਲਜ ਦਫਤਰ

Uncategorized

ਕੋਰੋਨਾ ਦੇ ਦੌਰਾਨ ਦੁਨੀਆ ਭਰ ਦੇ ਸਕੂਲ ਕਾਲਜਾਂ ਦਫਤਰਾਂ ਆਦਿ ਸੱਭ ਕਾਸੇ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਵੇਂ ਜਿਵੇਂ ਕੋਰੋਨਾ ਦੇ ਕੇਸਾਂ ਵਿੱਚ ਘਾਟਾ ਹੋਣਾ ਸ਼ੁਰੂ ਹੋਇਆ, ਓਵੇਂ ਓਵੇਂ ਸੱਭ ਕੁੱਛ ਖੁੱਲਣ ਲੱਗ ਪਿਆ। ਕੋਰੋਨਾ ਦੇ ਦੌਰਾਨ ਬਚਿਆਂ ਨੇ ਆਪਣੀ ਪੜ੍ਹਾਈ ਆਨਲਾਈਨ ਹੀ ਜਾਰੀ ਕੀਤੀ। ਬਚਿਆਂ ਨੂੰ

ਆਨਲਾਈਨ ਪੜ੍ਹਾਈ ਕਰਨ ਸਮੇਂ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰੰਤੂ ਹੁਣ ਜਿਵੇਂ ਹੀ ਭਾਰਤ ਵਿਚ ਕੋਰੋਨਾ ਘਟ ਰਿਹਾ ਹੈ। ਉਸ ਦੇ ਚਲਦੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਸੂਬੇ ਵਿਚ ਕੋਰੋਨਾ ਦੌਰਾਨ ਲਗਾਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਪਰੰਤੂ ਹੁਣ ਦਿਨੋ ਦਿਨੀਂ ਵਧ ਰਿਹਾ

ਪ੍ਰਦੂਸ਼ਣ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸੋਮਵਾਰ ਨੂੰ ਦਿੱਲੀ ਐਨਸੀਆਰ ਦੀਵਾਲੀ ਤੋਂ ਬਾਅਦ ਬੇਕਾਬੂ ਹਵਾ ਪ੍ਰਦੂਸ਼ਣ ਬਹੁਤ ਗੰਭੀਰ ਸਥਿਤੀ ਵਿਚ ਹੈ। ਸਫ਼ਰ ਇੰਡੀਅਨ ਮੁਤਾਬਿਕ ਦਿੱਲੀ ਐਨਸੀਆਰ ਦੀ ਹਵਾ ਜ਼ਹਿਰੀਲੀ ਬਣੀ ਹੋਈ

ਸੋਮਵਾਰ ਨੂੰ ਦਿੱਲੀ ਵਿਚ ਹਵਾ ਗੁਣ ਵਤਾ ਸੂਚਕ ਅੰਕ 300 ਨੂੰ ਪਾਰ ਕਰ ਗਿਆ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ aqi 352 ਹੈ ਤੇ ਐਨਸੀਆਰ ਦੇ ਸ਼ਹਿਰਾਂ ਵਿੱਚ aqi 300 ਤੋਂ ਪਾਰ ਰਹਿੰਦਾ ਹੈ। ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਉਦੇਸ਼ ਨਾਲ ਗੈਰ ਜਰੂਰੀ ਸਮਾਨ ਨੂੰ ਲੈਕੇ ਜਾਣ ਵਾਲੇ ਟਰੱਕਾਂ ਦੇ ਦਾਖਲੇ ਤੇ ਪਾਬੰਦੀ 26 ਨਵੰਬਰ ਤੱਕ ਵਧਾ ਦਿੱਤੀ ਹੈ। ਓਥੇ ਹੀ ਸਕੂਲਾਂ ਨੂੰ ਵੀ 26 ਨਵੰਬਰ ਤੱਕ ਬੰਦ ਰੱਖਣ ਦਾ ਫੈਂਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਿਲਹਾਲ ਦਫਤਰ ਬੰਦ ਹੋਣ ਕਾਰਨ ਅਧਿਕਾਰੀ ਅਤੇ ਕਰਮਚਾਰੀ ਆਪਣਾ ਸਾਰਾ ਕੰਮ ਘਰ ਤੋਂ ਹੀ ਕਰਨਗੇ।

Leave a Reply

Your email address will not be published.