ਆਖਰ ਹੋ ਗਿਆ ਆਪ ਦੇ ਮੁੱਖ ਮੰਤਰੀ ਚੇਹਰੇ ਦਾ ਖੁਲਾਸਾ, ਲੋਕ ਹੈਰਾਨ

Uncategorized

ਪੰਜਾਬ ਦੀਆਂ 2022 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਪੂਰੀ ਤਿਆਰੀ ਵਿਚ ਨੇ। ਓਥੇ ਹੀ ਆਮ ਆਦਮੀ ਪਾਰਟੀ ਵੀ ਇਸ ਵਾਰ ਚੋਣਾਂ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਦੱਸ ਦੇਈਏ ਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਦਿਨਾਂ

ਦੇ ਪੰਜਾਬ ਦੇ ਦੌਰੇ ਤੇ ਹਨ। ਓਥੇ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ। ਓਹ ਗੁਰਦਾਸਪੁਰ ਅਤੇ ਬਟਾਲਾ ਦੇ ਵਪਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਉਦਯੋਗ ਨੂੰ ਹੋਰ ਵਧਾਉਣ ਦੀ ਚਰਚਾ ਹੋਵੇਗੀ। ਦੱਸ ਦੇਈਏ ਕਿ ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਓਹਨਾਂ ਦੀ ਸਰਕਾਰ ਹੋਣੀ ਚਾਹੀਦੀ ਹੈ। ਜੌ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੇਣ ਵਰਗੇ ਅਹਿਮ ਮੁੱਦਿਆਂ ਤੇ ਕੰਮ ਕਰੇ। ਆਓ ਤੁਹਾਨੂੰ ਦਸਦੇ ਹਾਂ ਕਿ ਮਨੀਸ਼ ਸਿਸੋਦੀਆ ਨੇ ਹੋਰ ਕਿ ਕਿਹਾ, ਉਹਨਾਂ ਨੇ ਕਿਹਾ ਕਿ ਮੈ ਪੰਜਾਬ ਦੇ ਲੋਕਾਂ ਨੂੰ

ਮਹਿਸੂਸ ਕਰ ਰਿਹਾ ਹਾਂ ਕਿ ਉਹਨਾਂ ਨੂੰ ਇੱਕ ਅਜਿਹੀ ਸਰਕਾਰ ਚਾਹੀਦੀ ਹੈ ਜੌ ਇਮਾਨਦਾਰੀ ਨਾਲ ਕੰਮ ਕਰੇ ਅਤੇ ਵਿਕਾਸ ਲਈ ਕੰਮ ਕਰੇ। ਐਜੂਕੇਸ਼ਨ ਹੈਲਥ ਨੌਕਰੀਆਂ ਅਤੇ ਵਪਾਰ ਨੂੰ ਹੋਰ ਚੰਗੇ ਪਧਰ ਤੇ ਲੈਕੇ ਜਾਵੇ ਅਤੇ ਹੁਣ ਲੋਕਾਂ ਨੂੰ ਯਕੀਨ ਵੀ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਜੀ ਹੀ ਇੱਕ ਅਜਿਹੀ ਸਰਕਾਰ ਦੇ ਸਕਦੇ ਹਨ। ਅਰਵਿੰਦ ਕੇਜਰੀਵਾਲ ਜੀ ਜੋਂ ਕਹਿੰਦੇ ਨੇ, ਉਹ ਕਰਕੇ ਵੀ ਦਿਖਾਉਂਦੇ ਨੇ। ਮੈ ਪੰਜਾਬ ਦੇ ਵਪਾਰੀਆਂ ਨੂੰ ਵੀ ਕਹਿਣਾ ਚਾਹੁਣਾ ਹਾਂ ਕਿ ਜਿਸ ਤਰ੍ਹਾਂ ਅਸੀ ਦਿੱਲੀ ਦੇ ਵਪਾਰੀਆਂ ਨਾਲ

ਮਿਲ ਕੇ ਦਿੱਲੀ ਦਾ ਵਿਕਾਸ ਕੀਤਾ ਹੈ। ਉਸ ਤਰ੍ਹਾਂ ਅਸੀ ਪੰਜਾਬ ਦੇ ਵਪਾਰੀਆਂ ਨਾਲ ਮਿਲ ਕੇ ਪੰਜਾਬ ਦਾ ਵੀ ਵਿਕਾਸ ਕਰਾਂਗੇ। ਦੱਸ ਦੇਈਏ ਕਿ 2022 ਦੀਆਂ ਚੋਣਾਂ ਲਈ ਅਰਵਿੰਦ ਕੇਜਰੀਵਾਲ ਐਲਾਨ ਕਰ ਦੇਣਗੇ ਅਤੇ ਮੁੱਖ ਮੰਤਰੀ ਦਾ ਚੇਹਰਾ ਕੁਛ ਦਿਨਾਂ ਵਿਚ ਹੀ ਸਭ ਦੇ ਸਾਹਮਣੇ ਹੋਵੇਗਾ। ਜੌ ਅਫਵਾਵਾਂ ਨਵਜੋਤ ਸਿੰਘ ਸਿੱਧੂ ਜਾ ਫੇਰ ਕੈਪਟਨ ਅਮਰਿੰਦਰ ਸਿੰਘ ਵਜੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵੱਲੋਂ ਫੈਲ ਰਹੀਆਂ ਨੇ, ਉਹ ਹਜੇ ਤੱਕ ਤਾਂ ਸੱਚ ਹੁੰਦੀਆਂ ਨਹੀਂ ਦਿੱਖ ਰਹੀਆਂ ਨੇ। ਕਿਉੰਕਿ ਅਰਵਿੰਦ ਕੇਜਰੀਵਾਲ ਨੇ ਆਪ ਹਜੇ ਤੱਕ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਹੈ। ਬਾਕੀ ਹੁਣ ਦੇਖਣਾ ਹੋਵੇਗਾ ਕਿ ਅਗੇ ਕੀ ਹੁੰਦਾ ਹੈ।

Leave a Reply

Your email address will not be published.