ਅਮਰੀਕਾ ਸਰਕਾਰ ਦੀ ਕਿਸਾਨਾਂ ਨੂੰ ਸਪੋਰਟ ਸ਼ੇਅਰ ਕਰੋ

Uncategorized

ਭਾਰਤ ਵਿੱਚ ਜੋਂ ਪਹਿਲਾ ਇੱਕ ਸ਼ਾਂਤੀ ਵਾਲੀ ਮਹੌਲ ਹੁੰਦਾ ਸੀ। ਉਹ ਦਿਨੋ ਦਿਨ ਖਤਮ ਹੀ ਹੁੰਦਾ ਜਾ ਰਿਹਾ ਹੈ। ਪਹਿਲਾ ਲੋਕ ਆਪਸ ਵਿੱਚ ਪਿਆਰ ਨਾਲ ਰਹਿੰਦੇ ਹੁੰਦੇ ਸੀ। ਪਰੰਤੂ ਹੁਣ ਧਰਮਾਂ ਉਤੇ ਹੋ ਰਹੀ ਰਾਜਨੀਤੀ ਹੀ ਸੱਭ ਤੋਂ ਵੱਡਾ ਕਾਰਨ ਹੈ। ਜਿਸ ਨੇ ਲੋਕਾਂ ਦੇ ਇਸ ਆਪਸੀ ਪਿਆਰ ਨੂੰ ਖਤਮ ਹੀ ਕਰ ਦਿੱਤਾ।

ਸਿਆਸੀ ਪਾਰਟੀਆਂ ਲੋਕਾਂ ਨੂੰ ਆਪਸ ਵਿੱਚ ਧਰਮਾਂ ਦੇ ਨਾਮ ਤੇ ਵੰਡ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦਿਆਂ ਨੇ ਤੇ ਸਫਲ ਵੀ ਹੋ ਜਾਂਦੀਆਂ ਨੇ। ਪਰੰਤੂ ਇਸ ਨਾਲ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਖਰਾਬ ਹੁੰਦਾ ਹੈ। ਏਸੇ ਦੇ ਚਲਦੇ ਹੁਣ ਅੰਤਰਰਾਸ਼ਟਰੀ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ। ਇਹ ਕਿਸੇ ਚੋਣਾਂ ਦੇ ਰੁਝਾਨ ਨਹੀਂ ਬਲਕਿ ਇਹ ਰੁਝਾਨ ਉਸ ਧਰਮਾਂ ਦੇ ਨਾਮ ਤੇ ਹੋ ਰਹੀ ਰਾਜਨੀਤੀ ਦੇ ਕਾਰਨ ਨੇ ਜਿਸ ਦੇ ਕਰਕੇ ਸਾਡੇ ਦੇਸ਼ ਦੀ ਸੰਸਕ੍ਰਿਤੀ ਸੱਭਿਅਤਾ ਬਦਨਾਮ

ਹੋ ਰਹੀ ਹੈ। ਦੱਸ ਦੇਈਏ ਕਿ ਅਮਰੀਕਾ ਨੇ ਆਪਣੀ ਟਰੈਵਲ ਅਡਵਾਈਜਰੀ ਜਾਰੀ ਕੀਤੀ ਹੈ। ਓਹਨਾਂ ਨੇ ਆਵਦੇ ਦੇਸ਼ ਦੇ ਨਾਗਰਿਕਾਂ ਨੂੰ ਭਾਰਤ ਦੇਸ਼ ਵਿੱਚ ਯਾਤਰਾ ਕਰਨ ਲਈ ਚੇਤਾਇਆ ਹੈ। ਜਿਸ ਲਿਸਟ ਵਿਚ ਹੁਣ ਤੱਕ ਅਮਰੀਕਾ ਪਾਕਿਸਤਾਨ ਨੂੰ ਰਖਦਾ ਸੀ। ਉਸੇ ਤਰ੍ਹਾਂ ਦੀ ਇੱਕ ਲਿਸਟ ਵਿਚ ਹੁਣ ਸਾਡੇ ਭਾਰਤ ਦੇਸ਼ ਦੀ ਗਿਣਤੀ ਹੋਣ ਲੱਗ ਗਈ ਹੈ। ਇਹ ਸੱਭ ਸੰਭਵ ਹੋਇਆ ਹੈ, ਮੋਦੀ ਜੀ ਦੇ ਨਵੇਂ ਭਾਰਤ ਦੇ ਚਲਦੇ। ਜਿਹੜੇ ਨਵੇਂ ਭਾਰਤ ਗੁਣਗਾਨ ਗਾਉਂਦੇ ਨਹੀਂ ਥਕਦੇ ਨੇ ਭਾਜਪਾ

ਵਾਲੇ, ਅੱਜ ਉਸੇ ਨਵੇਂ ਭਾਰਤ ਨੂੰ ਲੈਕੇ ਵਿਦੇਸ਼ਾਂ ਵਿਚ ਕਿਵੇਂ ਦੀਆਂ ਤਸਵੀਰਾਂ ਬਣ ਰਹੀਆਂ ਨੇ, ਓਹ ਤੁਸੀ ਦੇਖ ਸਕਦੇ ਹੋ। ਅਮਰੀਕੀ ਨੇ ਇੱਕ ਅਡਵਾਈਜਰੀ ਲਿਸਟ ਜਾਰੀ ਕਰਦੇ ਹੋਏ ਭਾਰਤ ਵਿਚ ਯਾਤਰਾ ਕਰਨ ਤੋਂ ਚੇਤਾ ਦਿੱਤਾ ਹੈ। ਮੋਦੀ ਜੀ ਦੇ ਇਸ ਨਵੇਂ ਭਾਰਤ ਵਿਚ ਓਹ ਸੱਭ ਹੋ ਰਿਹਾ ਹੈ ਜੌ 2014 ਦੇ ਭਾਰਤ ਵਿਚ ਕਦੇ ਨਹੀ ਹੋਇਆ ਸੀ। ਦੱਸ ਦੇਈਏ ਕਿ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਲਈ ਦੂਜੇ ਅਤੇ ਤੀਜੇ ਲੈਵਲ ਦਾ ਟਰੈਵਲ ਅਡਵਾਈਜਰੀ ਜਾਰੀ ਕੀਤਾ ਹੈ। ਅਡਵਾਈਜਰੀ ਦੇ ਵਿੱਚ ਅਮਰੀਕਾ ਦੇ ਵੱਲੋਂ ਆ-ਤੰ-ਕ-ਵਾ-ਦ ਅਤੇ ਹਿੰਸਾ ਦਾ ਹਵਾਲਾ ਦਿੱਤਾ ਗਿਆ ਹੈ। ਅਮਰੀਕਾ ਨੇ ਆਪਣੇ ਯਾਤਰੀਆਂ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਉਤੇ ਕ੍ਰਾ-ਈ-ਮ ਅਤੇ ਹਿੰ-ਸਾ ਦਾ ਹਵਾਲਾ ਦਿੰਦੇ ਹੋਏ ਭਾਰਤ ਜਾਣ ਲਈ ਵੀ ਸਾਵਧਾਨ ਰਹਿਣ ਲਈ ਕਿਹਾ ਹੈ। ਗੋਦੀ ਮੀਡੀਆ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾਂਦਾ ਸੀ ਕਿ ਮੋਦੀ ਦੀ ਵਿਦੇਸ਼ਾਂ ਵਿਚ ਬਹੁਤ ਚੜਾਈ ਹੈ। ਅਮਰੀਕਾ ਨਾਲ ਮੋਦੀ ਦੀ ਪਕੀ ਯਾਰੀ ਹੈ। ਪਰੰਤੂ ਹੁਣ ਉਸ ਯਾਰੀ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ।

Leave a Reply

Your email address will not be published.