ਭਾਜਪਾ ਨਾਲ ਜੁੜੀ ਆਈ ਵੱਡੀ ਖਬਰ

Uncategorized

ਕਿਸਾਨੀ ਪ੍ਰਦਰਸ਼ਨ, ਲਖੀਮਪੁਰ ਮਾਮਲੇ ਅਤੇ ਮਹਿੰਗਾਈ ਦੇ ਕਾਰਨ ਭਾਜਪਾ ਦੀ ਸਥਿਤੀ ਹੁਣ ਦੇਸ਼ ਵਿਚ ਬਿਲਕੁਲ ਵੀ ਠੀਕ ਨਹੀਂ ਹੈ। ਇਸ ਸਭ ਦੇ ਚਲਦੇ ਭਾਜਪਾ ਲਈ ਇੱਕ ਵੱਡੀ ਮਾ-ੜੀ ਖ਼ਬਰ ਸਾਹਮਣੇ ਆਈ ਹੈ। ਇਹ ਖਬਰ ਯੋਗੀ ਰਾਜ ਵਾਲੇ ਉਤਰ ਪ੍ਰਦੇਸ਼ ਤੋਂ ਨਿਕਲ ਕੇ ਆਈ ਹੈ। ਜਿੱਥੇ ਅਗਲੇ ਸਾਲ ਹੀ ਵਿਧਾਨ ਸਭਾ ਚੋਣਾਂ

ਹੋਣੀਆਂ ਹਨ ਅਤੇ ਉਸ ਵਿਚ ਕੁਛ ਹੀ ਮਹੀਨੇ ਬਾਕੀ ਨੇ। ਯੋਗੀ ਮੋਦੀ ਅਮਿਤ ਸ਼ਾਹ ਦੇ ਦੌਰੇ ਤੋਂ ਬਾਅਦ ਵੀ ਹੁਣ ਯੂਪੀ ਵਿਚ ਭਾਜਪਾ ਨੂੰ ਵੱਡਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ। ਟਾਈਮਜ਼ ਨਾਓ ਦੇ ਇੱਕ ਓਪਿਨਿਯਨ ਪੋਲ ਦੇ ਮੁਤਾਬਿਕ ਹੁਣ ਉਤਰ ਪ੍ਰਦੇਸ਼ ਵਿਚ ਭਾਜਪਾ ਨੂੰ 70 ਸੀਟਾਂ ਦਾ ਨੁਕਸਾਨ ਹੀ ਰਿਹਾ ਹੈ। ਦੱਸ ਦੇਈਏ ਕਿ ਸਰਵੇ ਅਨੁਸਾਰ ਸਮਾਜਵਾਦੀ ਪਾਰਟੀ ਨੂੰ ਇਸ ਵਾਰ ਪਹਿਲਾ ਨਾਲੋਂ 2.5 ਗੁਣਾ ਸੀਟਾਂ ਦਾ ਸਿੱਧਾ ਫਾਇਦਾ ਹੀ ਸਕਦਾ ਹੈ। ਸਪਾ ਨੂੰ 119 ਤੋਂ 125 ਸੀਟਾਂ ਮਿਲਣ ਦੀ ਉਮੀਦ ਹੈ। ਤੁਹਾਨੂੰ ਦੱਸ ਦਈਏ ਕਿ ਸਰਵੇ ਦੇ ਦੌਰਾਨ ਸੂਬੇ ਦੇ ਵੱਧ

ਤੋਂ ਵੱਧ ਹਿੱਸੇ ਨੂੰ ਕਵਰ ਕਰਨ ਦੇ ਲਈ ਉਤਰ ਤੋਂ ਦਖਣ ਅਤੇ ਪੁਰਬ ਤੋਂ ਪਛਮ ਦੇ ਕਈ ਇਲਾਕਿਆਂ ਦੇ ਲੋਕਾਂ ਦੇ ਵਿਚਾਰ ਪੁੱਛੇ ਗਏ। ਕਈ ਲੋਕਾਂ ਨੂੰ ਇਸ ਸਰਵੇ ਵਿੱਚ ਹਰ ਇਲਾਕੇ ਅਤੇ ਸਮੁਦਾਏ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ। ਜਿਥੋਂ ਇਹ ਨਤੀਜੇ ਨਿਕਲ ਕੇ ਸਾਹਮਣੇ ਅਏ ਹਨ। ਦੱਸ ਦੇਈਏ ਕਿ ਏਥੇ ਭਾਜਪਾ ਨੂੰ 70 ਸੀਟਾਂ ਦਾ ਸਿੱਧਾ ਨੁਕਸਾਨ ਹੁੰਦਾ ਨਜਰ ਆ ਰਿਹਾ ਹੈ। ਓਥੇ ਹੀ ਸਮਾਜਵਾਦੀ ਪਾਰਟੀ ਨੂੰ 2.5 ਗੁਣਾ ਸੀਟਾਂ ਦਾ ਫਾਇਦਾ ਹੁੰਦਾ ਨਜਰ ਆ ਰਿਹਾ ਹੈ। ਸਿਰਫ ਇਸ ਇੱਕ ਸਰਵੇ ਵਿੱਚ ਹੀ ਨਹੀਂ ਬਲਕਿ ਬੀਤੇ ਦਿਨੀਂ ਹੋਰ ਵੀ ਕਈ ਸਰਵੇ

ਹੋਏ ਨੇ, ਉਹਨਾਂ ਵਿੱਚ ਵੀ ਯੂਪੀ ਦੀ ਜਨਤਾ ਨੇ ਭਾਜਪਾ ਨੂੰ ਹਾਰ ਦਾ ਮੂੰਹ ਦਿਖਾਇਆ ਹੈ। ਦੱਸ ਦੇਈਏ ਕਿ ਬਾਕੀ ਜੋਂ ਸਰਵੇ ਹੋਏ ਨੇ ਉਹਨਾਂ ਨੇ ਅਨੁਸਾਰ ਵੀ ਭਾਜਪਾ ਦੀਆਂ ਸੀਟਾਂ ਭਾਜਪਾ ਦੇ ਹੱਥੋਂ ਜਾ ਰਹੀਆਂ ਹਨ ਅਤੇ ਸਮਾਜਵਾਦੀ ਪਾਰਟੀ ਦੇ ਹਿੱਸੇ ਵਿੱਚ ਸੀਟਾਂ ਵਧ ਰਹੀਆਂ ਹਨ। ਯੂਪੀ ਵਿਧਾਨ ਸਭਾ ਦੀਆਂ ਕੁੱਲ 403 ਸੀਟਾਂ ਵਿਚੋਂ ਭਾਜਪਾ ਅਤੇ ਉਸਦੇ ਸਹਿਯੋਗੀ ਦਲਾਂ ਨੂੰ 213 ਤੋਂ 221 ਸੀਟਾਂ ਮਿਲ ਰਹੀਆਂ ਹਨ। ਜਦਕਿ ਪਹਿਲਾ ਇਹ ਗਿਣਤੀ 240 ਤੋਂ 249 ਦੇ ਵਿੱਚ ਸੀ। ਯਾਨੀ ਕਿ ਨਵੇਂ ਸਰਵੇ ਵਿੱਚ 30 ਸੀਟਾਂ ਦਾ ਨੁਕਸਾਨ ਭਾਜਪਾ ਨੂੰ ਹੁੰਦਾ ਦਿੱਖ ਰਿਹਾ ਹੈ। ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਹਿੱਸੇ ਵਿੱਚ 130 ਤੋਂ 138 ਸੀਟਾਂ ਜਾ ਰਹੀਆਂ ਸਨ। ਜਿੱਥੇ ਪਾਰਟੀ ਨੂੰ 20 ਸੀਟਾਂ ਦਾ ਫਾਇਦਾ ਹੁੰਦਾ ਨਜਰ ਆ ਰਿਹਾ ਸੀ। ਭਾਜਪਾ ਦੀਆਂ ਸੀਟਾਂ ਘਟ ਰਹੀਆਂ ਹਨ ਅਤੇ ਸਪਾ ਦੀਆਂ ਸੀਟਾਂ ਵਧ ਰਹੀਆਂ ਹਨ। ਜੌ ਕਿ ਭਾਜਪਾ ਲਈ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ। ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਚੋਣਾਂ ਦੇ ਆਉਣ ਤੱਕ ਭਾਜਪਾ ਦੀ ਝੋਲੀ ਬਿਲਕੁਲ ਹੀ ਖਾਲੀ ਹੋ ਜਾਵੇਗੀ। ਭਾਜਪਾ ਦੇ ਹਿੱਸੇ ਕੁਛ ਵੀ ਨਹੀਂ ਬਚੇਗਾ। ਇਹਨਾਂ ਹੋ ਰਹੇ ਸਰਵੇਆਂ ਨਾਲ ਪਤਾ ਲਗਦਾ ਹੈ ਕਿ ਭਾਜਪਾ ਦੀ ਸਥਿਤੀ ਇਸ ਵਾਰ ਤਾਂ ਯੂਪੀ ਵਿਚ ਵੀ ਕਾਫੀ ਖਰਾਬ ਹੈ।

Leave a Reply

Your email address will not be published.