ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਫੈਂਸਲਾ, ਕਿਸਾਨੋ ਜਲਦੀ ਦੇਖੋ

Uncategorized

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਨੂੰਨਾਂ ਨੂੰ ਰੱ-ਦ ਕਰਨ ਦੇ ਲਏ ਗਏ ਫੈਂਸਲੇ ਤੋਂ ਬਾਅਦ, ਕਿਸਾਨ ਆਗੂਆਂ ਦੇ ਲਗਾਤਾਰ ਬਿਆਨ ਸਾਹਮਣੇ ਆ ਰਹੇ ਹਨ। ਜਿਸਨੂੰ ਲੈਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ। ਜਿੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਫੈਂਸਲੇ ਦਾ

ਧਨਵਾਦ ਕੀਤਾ। ਓਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਜੇ ਤਸੱਲੀ ਨਹੀਂ ਹੋਈ ਹੈ। ਕਿਉੰਕਿ msp ਤੇ ਹਜੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ। ਦੱਸ ਦੇਈਏ ਕਿ ਨਾਲ ਹੀ ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਲਏ ਗਏ ਇਸ ਫੈਸਲੇ ਨੂੰ ਪਾਰਲੀਮੈਂਟ ਵਿੱਚ ਪਾਸ ਨਹੀਂ ਕਰ ਦਿੱਤਾ ਜਾਂਦਾ, ਓਦੋਂ ਤੱਕ ਉਹ ਘਰ ਵਾਪਿਸ ਨਹੀਂ ਆਉਣਗੇ। ਉਹ ਦਿੱਲੀ ਦੇ ਬਾਰਡਰਾਂ ਉਤੇ ਹੀ ਬੈਠੇ ਰਹਿਣਗੇ। ਆਓ ਤੁਹਾਨੂੰ ਦਸਦੇ ਹਾਂ ਕਿ ਬਲਬੀਰ ਸਿੰਘ ਰਾਜੇਵਾਲ ਦਾ ਹੋਰ ਕੀ ਕਹਿਣਾ ਹੈ, ਉਹਨਾਂ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਬੈਠੇ ਸਥਿਓ ਖਾਸ ਤੌਰ ਤੇ ਕਿਸਾਨੋ ਅੱਜ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ

ਤੇ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਅੱਜ ਇਹ ਵੀ ਇੱਕ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਨਿਆ ਹੈ ਕਿ ਜੋਂ ਤਿੰਨ ਖੇਤੀ ਕਨੂੰਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਸਨ। ਉਹ ਠੀਕ ਨਹੀਂ ਸਨ ਅਤੇ ਉਹਨਾਂ ਨੂੰ ਵਾਪਿਸ ਲਿਆ ਜਾਵੇਗਾ। ਸਾਰੀ ਦੁਨੀਆਂ ਵਿੱਚ ਬੈਠੇ ਲੋਕਾਂ ਨੇ ਜਿਸ ਤਰ੍ਹਾ ਇਸ ਪ੍ਰਦਰਸ਼ਨ ਨੂੰ ਸਪੋਰਟ ਕੀਤਾ ਤਾਂ ਹੁਣ ਇਹ ਇੱਕ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਜਿਸ ਤਰ੍ਹਾ ਸਾਰੇ ਹੀ ਦੇਸ਼ ਦੇ ਲੋਕਾਂ ਨੇ ਸਪੋਰਟ ਕੀਤੀ ਉਸਦਾ ਨਤੀਜਾ ਹੈ ਕਿ ਅੱਜ ਸਰਕਾਰ ਨੂੰ ਆਪਣੀ ਗਲਤੀ ਮੰਨਣੀ ਪਈ ਹੈ। ਜੌ ਪ੍ਰਧਾਨ ਮੰਤਰੀ ਨੇ ਅੱਜ ਐਲਾਨ ਕੀਤਾ ਹੈ, ਉਸ ਲਈ ਉਹਨਾਂ ਦਾ ਧੰਨਵਾਦ ਵੀ ਕਰਨਾ ਬਣਦਾ ਹੈ

ਅਤੇ ਮੈ ਧੰਨਵਾਦ ਕਰਦਾ ਹਾਂ। ਪਰੰਤੂ ਹਜੇ ਸਾਡੀ ਪੂਰੀ ਤਰ੍ਹਾਂ ਤਸੱਲੀ ਨਹੀਂ ਹੋਈ ਹੈ। ਹਜੇ ਤੱਕ msp ਉਤੇ ਪ੍ਰਧਾਨ ਮੰਤਰੀ ਨੇ ਕੋਈ ਮੂੰਹ ਨਹੀਂ ਖੋਲ੍ਹਿਆ ਕਿ ਉਸਦਾ ਕਨੂੰਨ ਕਿਵੇਂ ਬਣਾਉਣਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਪਾਰਲੀਮੈਂਟ ਵਿੱਚ ਪਾਸ ਕਰਾਂਗੇ। ਪਰੰਤੂ ਜਿਨਾ ਸਮਾਂ ਪਾਰਲੀਮੈਂਟ ਵਿੱਚ ਪਾਸ ਨਹੀਂ ਹੋ ਜਾਂਦਾ, ਉਹਨਾਂ ਸਮਾਂ ਅਸੀ ਏਥੋਂ ਨਹੀਂ ਜਾਵਾਂਗੇ ਅਤੇ ਨਾਲ ਹੀ ਜੋਂ ਮੈਨ ਮੰਗ ਹੈ msp ਦੀ ਕਿਉੰਕਿ ਦੇਸ਼ ਦੇ ਬਾਕੀ ਸੂਬਿਆਂ ਦੇ ਕਿਸਾਨਾਂ ਲਈ msp ਬਹੁਤ ਹੀ ਜਿਆਦਾ ਜਰੂਰੀ ਹੈ। ਇਸ ਕਾਰਨ msp ਦਾ ਕਨੂੰਨ ਜਦ ਤੱਕ ਨਹੀਂ ਬਣੇਗਾ ਅਤੇ ਜਦ ਤੱਕ ਇਹਨਾਂ ਕਨੂੰਨਾਂ ਨੂੰ ਰੱਦ ਕਰਨ ਦੀ ਗੱਲ ਪਾਰਲੀਮੈਂਟ ਵਿੱਚ ਪਾਸ ਨਹੀਂ ਕੀਤੀ ਜਾਂਦੀ। ਓਦੋਂ ਤੱਕ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ।

Leave a Reply

Your email address will not be published.