2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਹੁਣ ਕਿਸਾਨੀ ਪ੍ਰਦਰਸ਼ਨ ਦਾ ਹੱਲ ਕਰਨ ਲਈ ਗੰ-ਭੀ-ਰ ਹੋ ਗਈ ਹੈ। ਇਹ ਚਰਚਾ ਇਸ ਲਈ ਹੈ ਕਿਉਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਭਾਜਪਾ ਆਗੂਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਹ ਬੈਠਕ ਦਿੱਲੀ ਵਿਚ ਪ੍ਰਧਾਨ ਮੰਤਰੀ ਨਿਵਾਸ ਤੇ

ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਜਿਸ ਵਿਚ ਚੋਣਾਂ ਦੀ ਤਿਆਰੀ, ਕਰਤਾਰਪੁਰ ਲਾਂਘੇ ਦੇ ਨਾਲ ਅਗਲੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਨੂੰ ਲੈਕੇ ਵੀ ਗੱਲ ਬਾਤ ਕੀਤੀ ਜਾਵੇਗੀ। ਦੱਸ ਦੇਈਏ ਕਿ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਹ ਇੱਕ ਰੁਟੀਨ ਮੀਟਿੰਗ ਹੈ। ਪਰੰਤੂ ਇਸ ਵਿਚ ਪੰਜਾਬ ਦੇ ਵੱਡੇ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਅਤੇ ਕੋਈ ਵੱਡਾ ਫੈਂਸਲਾ ਵੀ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਮੀਟਿੰਗ ਵਿੱਚ ਪੰਜਾਬ ਤੋਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ,

ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਕਾਰਜਕਾਰਨੀ ਮੈਂਬਰ ਹਰਜੀਤ ਗਰੇਵਾਲ ਅਤੇ ਆਰ ਪੀ ਸਿੰਘ ਹਿੱਸਾ ਲੇ ਰਹੇ ਹਨ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਸੱਭ ਤੋਂ ਵੱਡੀ ਸ-ਮੱ-ਸਿ-ਆ ਕਿਸਾਨੀ ਪ੍ਰਦਰਸ਼ਨ ਹੈ। ਭਾਜਪਾ ਨੇ ਜੋਂ 3 ਖੇਤੀ ਕਨੂੰਨਾਂ ਨੂੰ ਲੈਕੇ ਆਂਦਾ ਸੀ। ਸਾਡੇ ਕਿਸਾਨ ਭਰਾ ਲਗਾਤਾਰ ਪਿਛਲੇ 1 ਸਾਲ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਬੈਠ ਕੇ ਉਸ ਦਾ ਵਿ-ਰੋ-ਧ ਕਰ ਰਹੇ ਹਨ ਅਤੇ ਉਹਨਾਂ ਨੂੰ ਰੱ-ਦ ਕਰਵਾਉਣ ਦੀ ਮੰਗ ਕਰ ਰਹੇ ਹਨ। ਕਿਸਾਨ ਭਾਜਪਾ ਦਾ

ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦੇ ਰਹੇ। ਕਿਸਾਨ ਸਾਰੇ ਹੀ ਕੇਂਦਰੀ ਮੰਤਰੀਆਂ ਦੇ ਖਿ-ਲਾ-ਫ ਰੋ-ਸ ਪ੍ਰਦਰਸ਼ਨ ਵੀ ਕਰ ਰਹੇ ਹਨ। ਇਸ ਸਭ ਦੇ ਚਲਦੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਪੰਜਾਬ ਅੰਦਰ ਆਪਣਾ ਪ੍ਰਚਾਰ ਕਰਨਾ ਪੌਸੀਬਲ ਨਹੀਂ ਹੈ। ਦੱਸ ਦੇਈਏ ਕਿ ਇਸ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਪੰਜਾਬ ਦੇ ਨਜ਼ਰੀਏ ਤੋਂ ਚਰਚਾ ਕੀਤੀ ਜਾਵੇਗੀ। ਕਿਸਾਨੀ ਪ੍ਰਦਰਸ਼ਨ ਤੇ ਉਹਨਾਂ ਵਲੋਂ ਕਿਹਾ ਗਿਆ ਹੈ ਕਿ ਕੇਂਦਰ ਬਹੁਤ ਸਮੇ ਤੋ ਹੀ ਇਸਦਾ ਹੱਲ ਚਾਹੁੰਦਾ ਹੈ।