ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਹੁਦੇ ਤੋਂ ਉਤਰੇ ਹਨ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹਨ। ਉਸ ਸਮੇਂ ਤੋਂ ਹੀ ਪੰਜਾਬ ਵਿਚ ਕਾਫੀ ਕੁਛ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸਰਕਾਰ ਵੱਲੋਂ ਆਏ ਦਿਨ ਹੀ ਕੋਈ ਨਾ ਕੋਈ ਐਲਾਨ ਲੋਕਾਂ ਦੇ ਲਈ ਕੀਤਾ ਜਾਂਦਾ ਹੈ। ਹੁਣ ਜਿੱਥੇ ਕਿ ਸੂਬੇ ਵਿੱਚ ਜਿੱਥੇ ਸਰਕਾਰ ਵਲੋ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦੇ ਹੋਏ, ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ।

-ਕਰਮਚਾਰੀਆਂ ਨੂੰ ਪਕੇ ਕਰਨ ਦਾ ਭਰੋਸਾ ਵੀ ਸਰਕਾਰ ਵਲੋ ਦਵਾਇਆ ਗਿਆ ਸੀ। ਪਰੰਤੂ ਓਥੇ ਹੀ ਕਈ ਲੋਕਾਂ ਦੀਆਂ ਮੰਗਾਂ ਨੂੰ ਸਰਕਾਰ ਵਲੋ ਮੰਨਿਆਂ ਨਹੀਂ ਗਿਆ। ਜਿਸ ਕਾਰਨ ਹਜੇ ਵੀ ਗੁੱ-ਸਾ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਵੱਖ ਵੱਖ ਵਿਭਾਗਾਂ ਵਿਚ ਤੈਨਾਤ ਕੱਚੇ ਕਰਮਚਾਰੀਆਂ ਵੱਲੋ, ਉਹਨਾਂ ਨੂੰ ਪਕੇ ਕੀਤੇ ਜਾਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ।

ਜਿਸਦੇ ਚਲਦੇ ਟਰਾਂਸਪੋਰਟ ਦੇ ਬਹੁਤ ਸਾਰੇ ਕੱਚੇ ਕਰਮਚਾਰੀਆਂ ਵੱਲੋਂ ਲਗਾਤਾਰ ਪ੍ਰਦ-ਰਸ਼ਨ ਵੀ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇਹਨਾ ਵਲੋ 23 ਅਤੇ 24 ਨਵੰਬਰ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਬਹੁਤ ਸਾਰੇ ਬੱਸ ਚਾਲਕਾਂ ਵਲੋ ਓਹਨਾ ਨੂ ਪਕੇ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਜਿੱਥੇ ਪਨਬਸ prtc ਦੇ ਠੇਕਾ ਕਰਮਚਾਰੀਆਂ ਵੱਲੋਂ ਓਹਨਾ ਨੂੰ ਪਕੇ ਨਾ ਕੀਤੇ ਜਾਣ ਦੇ ਕਾਰਨ, 23 ਨਵੰਬਰ ਤੋਂ ਸਰਕਾਰੀ ਬੱਸਾਂ ਦੇ ਅਣਮਿੱਥੇ ਸਮੇਂ ਲਈ ਪੰਜਾਬ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।

ਜਿੱਥੇ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵਲੋ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ। ਓਥੇ ਹੀ ਸਰਕਾਰੀ ਬੱਸਾਂ ਵਿਚ ਤੈਨਾਤ ਕੀਤੇ ਕੱਚੇ ਮੁਲਾਜ਼ਮ, ਜਿਹਨਾਂ ਦੀ ਗਿਣਤੀ 6 ਹਜ਼ਾਰ ਦੇ ਕਰੀਬ ਹੈ। ਉਹਨਾ ਵਲੋ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਫੇਰ ਤੋਂ ਸਖ਼ਤ ਰੂਪ ਦਿਖਾਇਆ ਜਾ ਰਿਹਾ ਹੈ।