ਨਰਮਾਂ ਚੁਗਣ ਵਾਲੇ ਖੇਤ ਮਜ਼ਦੂਰਾਂ ਨੂੰ ਵੱਡੀ ਰਾਹਤ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਨਰਮੇਂ ਦੀ ਫ਼ਸਲ ਉੱਤੇ ਗੁਲਾਬੀ ਸੁੰ-ਡੀ ਦੇ ਕਾਰਨ ਹੋਏ ਨੁ-ਕ-ਸਾ-ਨ ਕਰਕੇ ਪ੍ਰਭਾਵਿਤ ਹੋਏ ਖੇਤੀ ਮਜਦੂਰਾਂ ਦੇ ਪਰਿਵਾਰਾਂ ਨੂੰ

ਰਾਹਤ ਦੇਣ ਲਈ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਂਸਲੇ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਅਦਾ ਕੀਤੇ ਜਾਣ ਵਾਲੇ ਕੁੱਲ ਮੁ-ਆ-ਵ-ਜੇ ਦੀ 10 ਫੀਸਦੀ ਰਾਸ਼ੀ ਸੁੰ-ਡੀ ਦੇ ਕਾਰਨ ਪ੍ਰਭਾਵਿਤ ਹੋਏ ਨਰਮਾ ਚੁਗਣ ਵਾਲੇ ਖੇਤੀ ਮਜਦੂਰਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਦੱਸ ਦੇਈਏ ਕਿ ਮੰਤਰੀ ਮੰਡਲ ਨੇ ਸਾਰੇ ਭਾ-ਈ-ਵਾ-ਲਾਂ ਦੀ ਤਸੱਲੀ ਮੁਤਾਬਿਕ ਪੋਸਟ ਮੈਟ੍ਰਿਕ sc ਵਜ਼ੀਫਾ ਸਕੀਮ ਦੇ ਮ-ਸ-ਲੇ ਸੁਲਝਾਏ। ਪੋਸਟ ਮੈਟ੍ਰਿਕ

sc ਵਜ਼ੀਫਾ ਸਕੀਮ ਦੀ ਗੱਲ ਉਤੇ ਮੰਤਰੀ ਮੰਡਲ ਨੇ ਪੋਸਟ ਮੈਟ੍ਰਿਕ sc ਸਕਾਲਰਸ਼ਿੱਪ ਸਕੀਮ ਦੇ ਲਾਭਪਾਤਰੀ ਅਨੁਸੂਚੀ ਜਾਤੀ ਦੇ ਵਿਿਆਰਥੀਆਂ ਨੂੰ ਹੋਣ ਵਾਲੀਆਂ ਮੁ-ਸ਼-ਕਿ-ਲਾਂ ਉਤੇ ਵਿਚਾਰ ਕੀਤਾ। ਨਾਲ ਹੀ ਇਹ ਪੱਖ ਉਤੇ ਵੀ ਵਿਚਾਰ ਕੀਤਾ ਗਿਆ ਕਿ ਇਸ ਸਕੀਮ ਦੀ ਸ਼ੁਰੂਆਤ ਵਿਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਰਮਿਆਨ 60-40 ਦੇ ਅਨੁਪਾਤ ਅਨੁਸਾਰ ਹਿਸੇ-ਦਾਰੀ ਸੀ। ਪਰੰਤੂ ਭਾਰਤ

ਸਰਕਾਰ ਨੇ ਸਾਲ 2016 ਤੋਂ ਇਸ ਸਕੀਮ ਦੇ ਅਧੀਨ ਆਪਣਾ ਹਿੱਸਾ ਦੇਣਾ ਬੰਦ ਕਰ ਦਿੱਤਾ ਹੈ। ਇਸਦੇ ਨਤੀਜੇ ਵਜੋਂ ਮੰਤਰੀ ਮੰਡਲ ਨੇ ਫੈਂਸਲਾ ਕੀਤਾ ਹੈ ਕਿ ਸੂਬਾ ਸਰਕਾਰ ਸਾਲ 2017-18 ਤੋਂ ਆਪਣੇ ਹਿੱਸੇ ਦੇ 433.96 ਕਰੋੜ ਰੁਪਏ ਦੀ ਦੇਣਦਾਰੀ ਸਹਿਣ ਕਰੇਗੀ। ਇਹ ਰਕਮ ਵਿੱਤੀ ਸਾਲ 2021 ਅਤੇ 2022 ਵਿੱਚ ਅਤੇ 2022-23 ਦੌਰਾਨ 2 ਕਿਸ਼ਤਾਂ ਵਿਚ ਅਦਾ ਕੀਤੀ ਜਾਵੇਗੀ।