ਦੇਖੋ ਕਿਸਾਨ ਯੂਨੀਅਨ ਨੇ ਐਲਾਨਿਆਂ ਆਪਣਾ ਪਹਿਲਾ ਉਮੀਦਵਾਰ

Uncategorized

ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋ ਸਾਹਮਣੇ ਆਈ ਹੈ। ਜਿੱਥੇ ਕਿ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਪ੍ਰਦਰਸ਼ਨ ਨੇ ਲੋਕਾਂ ਦੀ ਸੋਚ ਲੀਡਰਾਂ ਬਾਰੇ ਬਦਲ ਦਿੱਤੀ ਹੈ। ਉੱਥੇ ਹੀ ਇਸ ਕਾਰਨ ਆਉਣ ਵਾਲੀਆਂ ਚੋਣਾਂ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਚਿੰ-ਤਾ ਵਿੱਚ ਨੇ। ਕਿਉੰਕਿ ਹੁਣ ਲੋਕ ਲੀਡਰਾਂ ਦਾ ਵਿ-ਰੋ-ਧ ਕਾਫੀ ਖੁੱਲ੍ਹ ਕੇ ਕਰਨ ਲੱਗ ਪਏ ਨੇ। ਇਸ ਦੌਰਾਨ ਪੰਜਾਬ

ਵਿੱਚ ਸਿਆਸਤ ਵਿਚ ਕਾਫੀ ਕੁਛ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਤਾਂ ਕਾਂਗਰਸ ਤੋਂ ਅਲਗ ਹੋ ਕੇ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਨੇ ਤੇ ਦੂਜੇ ਪਾਸੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਵੀ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਨੇ। ਏਸੇ ਤਰ੍ਹਾਂ ਹੀ ਪੰਜਾਬ ਦੀ ਸਿਆਸਤ ਵਿੱਚ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋ ਇੱਕ ਮੀਟਿੰਗ ਕੀਤੀ ਗਈ ਤੇ ਉਸ ਸਮੇਂ ਜਦੋਂ ਮੀਡੀਆ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਨੇ ਦਸਿਆ

ਕਿ ” ਅੱਜ ਅਸੀਂ ਸਰਹੰਦ ਦੇ ਵਿੱਚ ਮੀਟਿੰਗ ਕੀਤੀ ਹੈ। ਜੋ ਸਾਡਾ ਮਿਸ਼ਨ ਪੰਜਾਬ ਹੈ ਉਸਨੂੰ ਹੋਰ ਅੱਗੇ ਵਧਾਉਣ ਲਈ ਜੋਂ ਇਲਾਕੇ ਦੇ ਕਿਸਾਨ ਨੇ ਉਹਨਾਂ ਨੂੰ ਇਕੱਠੇ ਕੀਤਾ ਹੈ ਤੇ ਇਸ ਇਲਾਕੇ ਦੇ ਵਿੱਚ ਸਰਬਜੀਤ ਮਖਣ ਜੀ ਨੂੰ ਅਸੀ ਅਗੇ ਲਾਇਆ ਹੈ। ਅਸੀ ਸੱਭ ਨੂੰ ਬੇਨਤੀ ਕੀਤੀ ਹੈ ਕਿ ਜੋਂ 2022 ਦਾ ਮਿਸ਼ਨ ਪੰਜਾਬ ਹੈ ਉਸਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਦਾ ਮਜਦੂਰਾਂ ਦਾ ਆਮ ਲੋਕਾਂ ਦਾ ਰਾਜ ਲੈਕੇ ਆਉਣਾ ਹੈ। ਜੌ ਰਿਆਇਤੀ ਪਾਰਟੀਆਂ ਨੇ ਉਹਨਾਂ ਨੂੰ ਪੰਜਾਬ to ਬਾਹਰ ਕਰੋ। ਕਿਉੰਕਿ ਅੱਜ ਜੋਂ ਦੇਸ਼ ਦਾ ਹਾਲ ਹੈ, ਉਸ

ਵਿੱਚ ਦੇਸ਼ ਦਾ ਕਿਸਾਨ ਵੀ ਅਤੇ ਦੇਸ਼ ਦੀ ਇਨਸਾਨੀਅਤ ਵੀ ਅਤੇ ਦੇਸ਼ ਦਾ ਸਵਿਧਾਨ ਵੀ ਖ-ਤ-ਰੇ ਵਿੱਚ ਹੈ। ਜੋ ਵੋਟਾਂ ਨੇ ਓਹ ਕਿਸੇ ਵੀ ਰਿਆਇਤੀ ਪਾਰਟੀਆਂ ਦੀਆਂ ਨਹੀਂ ਹਨ। ਓਹ ਸਾਡੇ ਆਮ ਲੋਕਾਂ ਦੀਆਂ ਹਨ। 80 ਲੱਖ ਤੋਂ ਉਪਰ ਜੋਂ ਵੋਟਾਂ ਨੇ ਓਹ ਕਿਸਾਨਾਂ ਦੀਆਂ ਨੇ ਅਤੇ ਨਾਲ ਹੀ ਮਜਦੂਰ ਵੀ ਜੁੜੇ ਹੋਏ ਨੇ, ਜੇਕਰ ਇਹ ਸਾਰੇ ਇਕੱਠੇ ਹੋ ਕੇ ਕੁਛ ਕਰਦੇ ਨੇ ਤਾਂ ਇਹ ਆਪਣਾ ਰਾਜ ਲਿਆ ਸਕਦੇ ਨੇ

ਅਤੇ ਜੇਕਰ ਇਹ ਆਪਣਾ ਰਾਜ ਲਿਆਉਂਦੇ ਨੇ ਤਾਂ ਇਹ ਕਨੂੰਨ ਵੀ ਆਪਣੇ ਆਮ ਲੋਕਾਂ ਲਈ ਬਣਾ ਸਕਦੇ ਨੇ। ਜਿਹਨਾਂ ਨਾਲ ਆਮ ਲੋਕਾਂ ਦਾ ਫਾਇਦਾ ਹੋਵੇ ਨਾ ਕੇ ਉੱਚੇ ਘਰਾਣਿਆਂ ਦਾ। ਅੱਜ ਅਸੀਂ ਸਰਬਜੀਤ ਸਿੰਘ ਮਖਣ ਜੀ ਨੂੰ ਇਸ ਇਲਾਕੇ ਵਿੱਚ ਅਗੇ ਲਾ ਦਿੱਤਾ ਹੈ। ਇਸ ਇਲਾਕੇ ਦੇ ਸਾਡੇ ਆਗੂ ਹੁਣ ਇਹੀ ਹੋਣਗੇ। ਉਮੀਦਵਾਰ ਅਸੀ ਇਹਨਾ ਨੂੰ ਓਦੋਂ ਐਲਾਨ ਕਰਾਂਗੇ ਜਦੋਂ ਸਾਡੀ ਪਾਰਟੀ ਰਜਿਸਟਰ ਹੋ ਜਾਵੇਗੀ।

Leave a Reply

Your email address will not be published.