ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨੇ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਇੱਕ ਸਾਲ ਤੋਂ ਲਗਾਤਾਰ ਕਿਸਾਨਾਂ ਵੱਲੋ ਪ੍ਰਦਰਸ਼ਨ ਜਾਰੀ ਹੈ ਅਤੇ ਇਸ ਸਾਲ 26 ਨਵੰਬਰ ਨੂੰ ਸਾਡੇ ਕਿਸਾਨ ਭਰਾਵਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ ਪੂਰਾ ਇੱਕ ਸਾਲ ਹੋ ਜਾਵੇਗਾ। ਇੱਕ ਪਾਸੇ ਕੇਂਦਰ ਸਰਕਾਰ ਆਪਣੀ ਗੱਲ ਉਤੇ ਅੜੀ ਹੋਈ ਹੈ ਕਿ ਉਹ ਕਨੂੰਨਾਂ ਵਿੱਚ ਬਦਲਾਵ ਤਾਂ ਕਰ ਦੇਵੇਗੀ, ਪਰੰਤੂ ਪੂਰੀ ਤਰ੍ਹਾਂ ਰੱ-ਦ ਨਹੀ ਕਰੇਗੀ। ਦੂਜੇ ਪਾਸੇ ਸਾਡੇ ਕਿਸਾਨ ਵੀਰਾਂ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਘਰ ਵਾਪਿਸ ਨਹੀਂ ਜਾਣਗੇ,

ਪ੍ਰਦਰਸ਼ਨ ਨੂੰ ਜਾਰੀ ਰੱਖਣਗੇ। ਹੁਣ ਤੱਕ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿੱਚ 11 ਮੀਟਿੰਗਾਂ ਹੋ ਚੁੱਕੀਆਂ ਨੇ। ਇਹਨਾਂ 11 ਮੀਟਿੰਗਾਂ ਵਿੱਚ ਕੋਈ ਵੀ ਨਤੀਜਾ ਨਹੀ ਨਿਕਲਿਆ। ਦੱਸ ਦੇਈਏ ਕਿ ਹੁਣ ਖੇਤੀ ਕਨੂੰਨਾਂ ਬਾਰੇ ਕੇਂਦਰ ਸਰਕਾਰ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕੇਂਦਰੀ ਮੰਤਰੀ ਵੱਲੋਂ ਦਸਿਆ ਗਿਆ ਹੈ ਕਿ ਇਹ ਰੱਦ ਹੋਣਗੇ ਜਾਂ ਨਹੀਂ।

ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਖੇਤੀ ਕਨੂੰਨਾਂ ਨੂੰ ਲੈਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਹਨਾ ਵੱਲੋਂ ਕੌਮੀ ਕਾਰਜਕਾਰਨੀ ਵਿੱਚ ਮੀਡੀਆ ਨਾਲ ਗੱਲ ਬਾਤ ਕੀਤੀ ਗਈ ਅਤੇ ਦਸਿਆ ਗਿਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ msp ਵਿੱਚ 1.5 ਗੁਣਾ ਦਾ ਵਾਧਾ ਕੀਤਾ ਅਤੇ ਓਥੇ ਹੀ ਸਰਕਾਰ ਨੇ ਕਿਸਾਨਾਂ ਨੂੰ ਡੈਬਿਟ ਕਾਰਡ ਵੀ ਦਿੱਤੇ ਨੇ।

ਇਸ ਤੋਂ ਬਾਅਦ ਓਹਨਾ ਨੇ ਦਸਿਆ ਕਿ ਕੇਂਦਰ ਸਰਕਾਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਬਾਤ ਕਰਨ ਲਈ ਤਿਆਰ ਹੈ ਪਰੰਤੂ ਕੇਂਦਰ ਸਰਕਾਰ ਇਹਨਾ ਖੇਤੀ ਕਨੂੰਨਾਂ ਨੂੰ ਬਿਲਕੁਲ ਪੂਰੀ ਤਰ੍ਹਾਂ ਰੱਦ ਨਹੀ ਕਰੇਗੀ, ਪਰੰਤੂ ਇਹਨਾਂ ਵਿੱਚ ਬਦਲਾਅ ਜਰੂਰ ਕੀਤਾ ਜਾਵੇਗਾ।