ਦੇਖੋ ਹੁਣੇ ਹੁਣੇ ਸਕੂਲਾਂ ਲਈ ਹੋ ਗਿਆ ਵੱਡਾ ਐਲਾਨ

Uncategorized

ਹੁਣੇ ਹੁਣੇ ਤਾਜ਼ਾ ਖ਼ਬਰ ਸਕੂਲਾਂ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈਂ। ਦੱਸ ਦੇਈਏ ਕਿ ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਦੇ ਕਾਰਨ ਸਕੂਲ ਬੰਦ ਰਹੇ ਨੇ ਤੇ ਜਦੋਂ ਹੀ ਸਕੂਲ ਖੁੱਲਣ ਲਗਦੇ ਸਨ ਤਾਂ ਕੇਸਾਂ ਦੀ ਗਿਣਤੀ ਵਧ ਜਾਂਦੀ ਸੀ ਤੇ ਸਕੂਲ ਫਿਰ ਤੋ ਬੰਦ ਹੋ ਜਾਂਦੇ ਸਨ। ਦੇਖਿਆ ਜਾਵੇ ਤਾਂ ਇਸ ਸਮੇਂ ਦੌਰਾਨ ਬੱਚਿਆਂ ਦੀ ਪੜਾਈ ਦਾ ਕਾਫੀ ਨੁਕ-ਸਾਨ ਵੀ ਹੋਇਆ ਹੈ।

ਜਿੱਥੇ ਕਈ ਬਚਿਆਂ ਨੇ ਇਸ ਸਮੇਂ ਨੂੰ ਘਰੇ ਰਹਿ ਕੇ ਮਸਤੀ ਕਰਨ ਵਿੱਚ ਗੁਜਾਰ ਦਿੱਤਾ ਓਥੇ ਹੀ ਕਈ ਬਚਿਆਂ ਨੇ ਇਸ ਸਮੇਂ ਦਾ ਪੂਰਾ ਲਾਭ ਉਠਾਇਆ ਅਤੇ ਘਰੇ ਰਹਿ ਕੇ ਵੀ ਪੂਰੀ ਚੰਗੀ ਤਰ੍ਹਾਂ ਪੜਾਈ ਕੀਤੀ। ਕੋਰੋਨਾ ਨੇ ਹਰ ਵਰਗ ਦੇ ਲੋਕਾਂ ਨੂੰ ਹੀ ਪ੍ਰੇ-ਸ਼ਾਨ ਕੀਤਾ ਜਿੱਥੇ ਸਕੂਲ ਜਾਣ ਵਾਲੇ ਬੱਚੇ ਸਕੂਲ ਨਹੀਂ ਜਾ ਸਕਦੇ ਸਨ ਓਥੇ ਹੀ ਨੌਕਰੀ ਕਰਨ ਵਾਲੇ ਲੋਕ ਆਪਣੀਆਂ ਨੌਕਰੀਆਂ ਤੇ ਨਹੀਂ ਜਾ ਸਕਦੇ ਸਨ।

ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਰਿਪੇਅਰ ਵਾਧੂ ਵਿਸ਼ਾ ਅਤੇ ਦਰਜਾ ਵਧਾਉਣ ਅਤੇ ਦਸਵੀਂ ਪੰਜਾਬੀ ਪ੍ਰੀਖਿਆ ਵਾਲੇ ਨਵੰਬਰ ਪ੍ਰੀਖਿਆ 2021 ਗੋਲਡਨ ਚਾਂਸ ਮੁੜ ਪ੍ਰਸ਼ਨ ਪਤਰਾਂ ਨੂੰ ਬੈਂਕ ਦੀ ਸੈਫ ਕਸਟਡੀ ਵਿੱਚ ਰਖਣ ਅਤੇ ਉਥੋਂ ਪ੍ਰਾਪਤ ਕਰਨ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਜਿਸਦੇ ਅਨੁਸਾਰ ਜਿਲ੍ਹਾ ਮਨੇਜਰ ਖੇਤਰੀ ਦਫਤਰ ਦੀ ਟੀਮ ਆਪਣੀ ਨਿਗਰਾਨੀ ਦੇ ਵਿੱਚ ਦਸਵੀਂ ਅਤੇ ਬਾਰਵੀਂ ਦੇ ਪ੍ਰਸ਼ਨ ਪਤਰਾਂ ਨੂੰ 8 ਅਤੇ 9 ਨਵੰਬਰ ਨੂੰ ਪ੍ਰਿੰਸੀਪਲ ਕਮ ਸੈਂਟਰ ਕੰਟਰੋਲਰ ਨੂੰ ਪ੍ਰਾਪਤ ਕਰਵਾਕੇ ਬੈਂਕ ਵਿਚ ਰਖਵਾਉਂਗੇ। ਪ੍ਰਸ਼ਨ ਪਤਰਾਂ ਨੂੰ ਪ੍ਰਾਪਤ ਕਰਨ ਵਾਲਾ ਅਧਿਕਾਰੀ ਸਕੂਲ ਦੇ ਲੇਟਰਹੈਡ ਤੇ ਦਸਤਖ਼ਤ ਅਤੇ ਆਈਡੈਂਟਟੀ ਕਾਰਡ ਬੈਂਕ ਵਿੱਚ ਪੇਸ਼ ਕਰੇਗਾ। 10 ਨਵੰਬਰ ਤੋਂ ਬੈਂਕ ਦੇ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਦੇ ਪ੍ਰਸ਼ਨ ਪਤਰਾਂ ਨੂੰ ਸਵੇਰੇ 10 ਤੋਂ 10:30 ਤੱਕ ਪ੍ਰਾਪਤ ਕੀਤਾ ਜਾਵੇਗਾ।

Leave a Reply

Your email address will not be published.