ਇਸ ਸਮੇਂ ਦੀ ਤਾਜ਼ਾ ਖਬਰ ਮੌਸਮ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਜੇਕਰ ਗੱਲ ਕੀਤੀ ਜਾਵੇ ਪੂਰੇ ਪੰਜਾਬ ਦੀ ਤਾਂ ਦੀਵਾਲੀ ਤੋਂ ਬਾਅਦ ਧੂੰਏ ਵਾਲਾ ਬਣਿਆ ਹੋਇਆ ਹੈ। ਧੂੰਏ ਦੀ ਇੱਕ ਮੋਟੀ ਪ੍ਰਦ ਬਦਲਾਂ ਦੇ ਵਿੱਚ ਸ਼ਾਮਿਲ ਹੋ ਚੁੱਕੀ ਹੈ। ਜਿਸ ਕਾਰਨ ਬਦਲਾਂ ਦਾ ਅਹਿਸਾਸ

ਬਣਿਆ ਹੋਇਆ ਹੈ। ਪਰੰਤੂ ਦੱਸ ਦੇਈਏ ਕਿ ਅੱਜ ਬਰਸਾਤ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਦੱਸ ਦੇਈਏ ਕਿ ਪਟਾਕਿਆਂ ਦੇ ਕਾਰਨ ਅਜਿਹਾ ਧੁੰਦਲਾ ਜਿਹਾ ਮੌਸਮ ਬਣਿਆ ਹੋਇਆ ਹੈ। ਕਿਉੰਕਿ ਪਟਾਕਿਆਂ ਦਾ ਧੂੰਆਂ ਬਦਲਾਂ ਦੇ ਵਿੱਚ ਮਿਲ ਚੁੱਕਿਆ ਹੈ। ਜਿਸ ਕਾਰਨ ਅਜਿਹਾ ਮੌਸਮ ਬਣ ਚੁੱਕਾ ਹੈ। ਜੇਕਰ ਹੁਣ ਗੱਲ ਬਰਸਾਤਾਂ ਦੀ ਕਰੀਏ ਤਾਂ ਬਰਸਾਤਾਂ ਦੀ ਪੰਜਾਬ ਦੇ ਵਿੱਚ ਹਜੇ ਕੋਈ ਵੀ ਸਭਾਵਨਾ ਨਹੀਂ ਹੈ। ਪਰੰਤੂ

ਬੀਤੇ ਦਿਨੀਂ ਹੋਈ ਤੇਜ ਬਰਸਾਤ ਅਤੇ ਗੜੇਮਾਰੀ ਦੇ ਕਾਰਨ ਮੌਸਮ ਵਿਚ ਪਹਿਲਾ ਹੀ ਕਾਫੀ ਜਿਆਦਾ ਬਦਲਾਅ ਦੇਖਣ ਨੂੰ ਮਿਲ ਚੁੱਕਿਆ ਹੈ ਅਤੇ ਕਿਸਾਨਾਂ ਦੀ ਫ਼ਸਲ ਦਾ ਵੀ ਇਹਨਾ ਬਰਸਾਤੀ ਕਾਰਵਾਈਆਂ ਦੇ ਕਾਰਨ ਬਹੁਤ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਜੇਕਰ ਗੱਲ ਹਵਾਵਾਂ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਠੰਡੀਆਂ ਮਿੱਠੀਆਂ ਹਵਾਵਾਂ ਦਾ ਦੌਰ ਜਾਰੀ ਹੈ। ਜਿਸ ਕਾਰਨ ਦਿਨ ਵੇਲੇ ਵੀ ਠੰਡ ਦਾ ਅਹਿਸਾਸ ਜਿਆਦਾ ਹੁੰਦਾ ਹੈ। ਪਰੰਤੂ ਹੁਣ ਰਾਤ ਦੇ ਸਮੇਂ ਪਹਿਲਾ ਹੀ ਪਾਰਾ ਕਾਫੀ ਹੇਠਾਂ ਆ ਚੁੱਕਿਆ ਹੈ। ਜਿਸ ਕਾਰਨ ਰਾਤ ਸਮੇਂ ਬਹੁਤ ਹੀ

ਜਿਆਦਾ ਠੰਡ ਹੋਣ ਲੱਗ ਪਈ ਹੈ। ਦੱਸ ਦੇਈਏ ਕਿ ਅਗਲੇ ਕੁਛ ਦਿਨਾਂ ਦੇ ਵਿੱਚ ਪੰਜਾਬ ਵਿੱਚ ਮੌਸਮ ਸਾਫ਼ ਅਤੇ ਤੇਜ ਧੁੱਪ ਵਾਲਾ ਹੀ ਦੇਖਣ ਨੂੰ ਮਿਲੇਗਾ। ਪਰੰਤੂ ਰਾਤ ਦੇ ਸਮੇਂ ਦਿਨੋ ਦਿਨ ਠੰਡ ਵਧਦੀ ਰਹੇਗੀ। ਕਿਉੰਕਿ ਰਾਤ ਦੇ ਸਮੇਂ ਪਾਰਾ ਹੇਠਾਂ ਆਉਣ ਲੱਗ ਜਾਂਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਤਾਜ਼ਾ ਜਾਣਕਾਰੀ ਦੀ ਅਪਡੇਟ ਤੁਹਾਨੂੰ ਜਲਦੀ ਹੀ ਦੇਵਾਂਗੇ। ਕਿਉੰਕਿ ਮੌਸਮ ਦਾ ਸਾਡੀ ਜ਼ਿੰਦਗੀ ਵਿਚ ਇੱਕ ਬਹੁਤ ਵੱਡਾ ਰੋਲ ਹੈ। ਸਾਡੇ ਬਹੁਤ ਸਾਰੇ ਕੰਮ ਮੌਸਮ ਤੇ ਹੀ ਨਿਰਭਰ ਕਰਦੇ ਨੇ।