ਇਸ ਵੇਲੇ ਦੀ ਤਾਜ਼ਾ ਖਬਰ ਮੌਸਮ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਜੇਕਰ ਗੱਲ ਕਰੀਏ ਅੱਜ ਦੇ ਮੌਸਮ ਦੀ ਸਵੇਰ ਤੋਂ ਲੈਕੇ ਸ਼ਾਮ ਤੱਕ ਮੌਸਮ ਵਿੱਚ ਕਿਸ ਤਰ੍ਹਾ ਦੀ ਹਲ ਚਲ ਹੋਣ ਜਾ ਰਹੀ ਹੈ ਅਤੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੇ ਜੋਂ ਅਸਾਰ ਨੇ

ਉਹ ਬਣਦੇ ਨਜਰ ਆ ਰਹੇ ਹਨ। ਦੱਸ ਦੇਈਏ ਕਿ ਸਵੇਰ ਦੇ ਸਮੇਂ ਮੌਸਮ ਠੀਕ ਠਾਕ ਰਹੇਗਾ। ਹਵਾਵਾਂ ਦੀ ਵਾਪਸੀ ਪੁਰਬ ਦਿਸ਼ਾ ਤੋ ਹੋਵੇਗੀ। ਜਿਵੇਂ ਕਿ ਤੁਹਾਨੂੰ ਪਿਛਲੀ ਵਾਰ ਬੀ ਦਸਿਆ ਸੀ ਕਿ 23 ਅਕਤੂਬਰ ਤੋਂ ਚੰਗੀ ਰਫਤਾਰ ਦੀਆਂ ਪੂਰਬੀ ਹਵਾਵਾਂ ਚਲਣਗੀਆਂ। ਦੱਸ ਦੇਈਏ ਕਿ ਹੁਣ ਮੌਸਮ

ਮੋਇਸਚਰ ਵਾਲਾ ਹੋ ਜਾਵੇਗਾ ਕਿਉੰਕਿ ਖੁਸ਼ਕ ਹਵਾਵਾਂ ਬੰਦ ਹੋਣਗੀਆਂ ਤੇ ਹੁਣ ਨਮੀ ਵਾਲਿਆਂ ਹਵਾਵਾਂ ਚਲਣਗੀਆਂ। ਪ੍ਰਾਪਤ ਜਾਣਕਾਰੀ ਮੁਤਾਬਕ ਪਛਮੀ ਦਿਸ਼ਾ ਵਲੋ ਪੰਜਾਬ ਦੀਆਂ ਸਰਹੱਦਾਂ ਤੋਂ ਅੱਜ ਦੁਪਹਿਰ ਤੱਕ ਬਦਲਵਾਈ ਦੇਖਣ ਨੂੰ ਮਿਲੇਗੀ। ਜਿਸ ਵਿਚ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ

ਇਹ ਇਲਾਕੇ ਸ਼ਾਮਿਲ ਨੇ ਤੇ ਫੇਰ ਜਿਵੇਂ ਜਿਵੇਂ ਸਮਾਂ ਅਗੇ ਵਦੇਗਾ, ਕੁਛ ਨਾਲ ਲਗਦੇ ਦੁਆਬੇ ਦੇ ਇਲਾਕੇ ਅਤੇ ਕੁਛ ਮਧ ਪੰਜਾਬ ਦੇ ਇਲਾਕੇਆਂ ਵਿੱਚ ਹਲਕੇ ਪਧਰ ਦਾ ਮੀਂਹ ਦੇਖਣ ਨੂੰ ਮਿਲੇਗਾ। ਇਸਦੇ ਨਾਲ ਹੀ ਕਈ ਇਲਾਕਿਆਂ ਵਿਚ ਮੀਂਹ ਦੇ ਨਾਲ ਨਾਲ ਤੇਜ ਹਵਾਵਾਂ ਵੀ ਚਲ ਸਕਦੀਆਂ ਨੇ। ਜਿਹਨਾਂ ਰਫਤਾਰ 60 ਤੋਂ ਲਾ ਕੇ 80 ਕਿਲੋਮੀਟਰ ਪ੍ਰਤੀ ਘੰਟਾ ਵਖ ਵਖ ਇਲਾਕਿਆਂ ਵਿਚ ਹੋਵੇਗੀ। ਦੱਸ ਦੇਈਏ ਕਿ ਮੌਸਮ ਵਿਭਾਗ ਵਲੋ ਕਈ ਇਲਾਕਿਆਂ ਵਿੱਚ ਹਲਕੇ ਗ- ੜੇ ਪੈਣ ਦੀ ਵੀ ਅੱਪਡੇਟ ਦਿੱਤੀ ਗਈ ਹੈ। ਤਾਪਮਾਨ ਹੁਣ ਘਟਨਾ ਸ਼ੁਰੂ ਹੋ ਗਿਆ ਹੈ ਪਿਛਲੇ ਦਿਨਾਂ ਦੀ ਮੁਕਾਬਲੇ ਹੁਣ ਤਾਪਮਾਨ 3-4 ਡਿਗਰੀ ਘਟ ਗਿਆ ਹੈ ਤੇ ਜੇ ਬਦਲਵਾਈ ਹੋਵੇਗੀ ਤਾਂ ਤਾਪਮਾਨ ਹੋਰ ਘਟੇਗਾ।