ਹੁਣੇ ਹੁਣੇ ਵੱਡੀ ਦੁੱਖ ਦੇਣ ਵਾਲੀ ਖਬਰ ਸਿੰਘੂ ਬਾਡਰ ਤੋਂ ਸਾਹਮਣੇ ਆਈ ਹੈ। ਇਸ ਖਬਰ ਨੇ ਕਿਸਾਨ ਵੀਰਾਂ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਕਿਸਾਨਾ ਅਤੇ ਕਿਸਾਨਾ ਦੀ ਸਪੋਰਟ ਕਰਨ ਵਾਲਿਆਂ ਵਿਚ ਸੋਗ ਦੀ ਲਹਿਰ ਚਲਾ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ ਸਾਲ

ਮੋਦੀ ਸਰਕਾਰ ਵਲੋ ਜੋਂ 3 ਖੇਤੀ ਕਨੂੰਨ ਲਿਆਂਦੇ ਗਏ ਸਨ। ਓਹਨਾ ਨੂ ਹਜੇ ਤੱਕ ਵੀ ਰੱਦ ਨਹੀ ਕੀਤਾ ਗਿਆ ਹੈ। ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਅਤੇ ਕਿਸਾਨ ਭਰਾਵਾ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਇਹ ਕਨੂੰਨ ਵਾਪਿਸ ਨਹੀਂ ਲਵੇਗੀ ਓਹ ਨਹੀਂ ਉੱਠਣਗੇ। ਇਸ ਦੌਰਾਨ

ਬਹੁਤ ਸਾਰੇ ਸਾਡੇ ਕਿਸਾਨ ਵੀਰ ਸ਼ਹੀਦ ਵੀ ਹੋਏ ਨੇ। ਆਏ ਦਿਨ ਬਾਡਰ ਉਤੋ ਕਿਸੇ ਨਾ ਕਿਸੇ ਕਿਸਾਨ ਭਰਾ ਦੇ ਸ਼ਹੀਦ ਹੋਣ ਦੀ ਖਬਰ ਆ ਜਾਂਦੀ ਹੈ। ਹੁਣ ਜੋਂ ਦੁੱਖ ਵਾਲੀ ਖਬਰ ਆਈ ਹੈ ਓਹ ਇਹ ਹੈ ਕਿ ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਰੰਨੋ ਦੇ ਇੱਕ 60 ਸਾਲਾ ਵਿਅਕਤੀ ਦੀ ਸਿੰਘੂ ਬਾਰਡਰ ‘ਤੇ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ

ਪਿੰਡ ਰੰਨੋ ਦਾ ਕਰਨੈਲ ਸਿੰਘ ਪੁੱਤਰ ਗੱਜਣ ਸਿੰਘ ਪਿਛਲੇ ਡੇਢ ਮਹੀਨੇ ਤੋਂ ਸਿੰਘੂ ਬਾਰਡਰ ਦੇ ਸੰਘਰਸ਼ ਵਿਚ ਸ਼ਾਮਲ ਸੀ। ਬੀਤੀ ਰਾਤ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਕਰਨੈਲ ਸਿੰਘ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਮੈਡੀਕਲ ਸਹੂਲਤ ਵੀ ਦਿੱਤੀ ਗਈ ਸੀ ਪਰ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। ਦੱਸ ਦੇਈਏ ਕਿ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕੀਤਾ ਜਾ ਰਿਹਾ ਹੈ। ਪਤਾ ਨਹੀਂ ਹੋਰ ਕਿੰਨੇ ਕਿਸਾਨਾ ਦੀ ਇਸ ਤਰ੍ਹਾਂ ਮੌਤ ਹੋਵੇਗੀ ਇਸ ਪ੍ਰਦਰਸ਼ਨ ਦੌਰਾਨ।